Sher-e-Punjab T20 League 2026: ਸ਼ੇਰ-ਏ-ਪੰਜਾਬ T20 ਲੀਗ ਦੀ ਨਿਲਾਮੀ ਵਿੱਚ ਸਨਵੀਰ ਸਿੰਘ ਸਭ ਤੋਂ ਵੱਡੀ ਕੀਮਤ ਹਾਸਲ ਕਰਨ ਵਾਲੇ ਖਿਡਾਰੀ ਬਣ ਗਏ ਹਨ। IPL ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਖੇਡ ਚੁੱਕੇ ਸਨਵੀਰ ਸਿੰਘ ਦਾ ਬੇਸ ਪ੍ਰਾਈਜ਼ 1.50 ਲੱਖ ਰੁਪਏ ਸੀ। ਹਾਲਾਂਕਿ, ਫ਼ਾਜ਼ਿਲਕਾ ਫਾਲਕਨਜ਼ ਨੇ ਉਨ੍ਹਾਂ ਲਈ ਜ਼ਬਰਦਸਤ ਬੋਲੀ ਲਗਾਉਂਦਿਆਂ 13.20 ਲੱਖ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਇਸ ਦੇ ਨਾਲ ਹੀ ਨਮਨ ਧੀਰ ਨੂੰ ਸੂਰਮਾ ਵਾਰੀਅਰਜ਼ ਨੇ 10 ਲੱਖ ਰੁਪਏ ਵਿੱਚ ਖਰੀਦਿਆ ਹੈ। ਨਮਨ ਧੀਰ ਵੀ IPL ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ।Sher-e-Punjab T20 League 2026: ਨਿਲਾਮੀ ‘ਚ ਸਨਵੀਰ ਸਿੰਘ ਦੀ ਧਮਾਕੇਦਾਰ ਐਂਟਰੀ, ਬਣੇ ਸਭ ਤੋਂ ਮਹਿੰਗੇ ਖਿਡਾਰੀSher-e-Punjab T20 League 2026: ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਤਰਜ਼ ’ਤੇ ਕਰਵਾਈ ਜਾ ਰਹੀ ਸ਼ੇਰ-ਏ-ਪੰਜਾਬ T20 ਲੀਗ 2026 ਦੇ ਪਹਿਲੇ ਐਡੀਸ਼ਨ ਲਈ ਖਿਡਾਰੀਆਂ ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਂ ’ਤੇ ਬਣਾਈਆਂ ਗਈਆਂ 6 ਟੀਮਾਂ ਇਸ ਨਿਲਾਮੀ ਵਿੱਚ ਖਿਡਾਰੀਆਂ ਨੂੰ ਆਪਣੀ ਟੀਮ ਦਾ ਹਿੱਸਾ ਬਣਾ ਰਹੀਆਂ ਹਨ। ਲੀਗ ਦੀ ਸ਼ੁਰੂਆਤ 30 ਅਗਸਤ 2026 ਤੋਂ ਹੋਵੇਗੀ।Read More







