Women Reservation Bill | ਰਾਖਵਾਂਕਰਨ ਬਿੱਲ BJP ਦਾ ਜਾਲ ? ਦੇਖੋ ਕਿਉਂ ਹੋ ਰਿਹਾ ਵਿਰੋਧ| SAD | BJP| |

0
2
Screenshot

ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿੱਲ ਨੂੰ ਸਮਰਥਨ ਦੇਣ ਤੋਂ ਬਾਅਦ TMC ਸਾਂਸਦਾਂ ਨੇ ਅਕਾਲੀ ਦਲ ‘ਤੇ ਸਵਾਲ ਚੁੱਕੇ ਹਨ। TMC ਸਾਂਸਦ ਡੇਰੇਕ ਓ’ਬ੍ਰਾਇਨ ਨੇ ਦਾਅਵਾ ਕੀਤਾ ਕਿ ਇਹ ਮਹਿਲਾ ਰਾਖਵਾਂਕਰਨ ਬਿੱਲ ਨਹੀਂ, ਸਗੋਂ ਹੱਦਬੰਦੀ ਬਿੱਲ ਦਾ ਨਕਲੀ ਨਾਮ ਹੈ। ਉੱਥੇ ਹੀ ਮਹੂਆ ਮੋਇਤਰਾ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਸਤੰਬਰ 2023 ਵਿੱਚ ਹੀ ਪਾਸ ਹੋ ਚੁੱਕਾ ਹੈ ਅਤੇ ਇਸ ਨੂੰ ਮੌਜੂਦਾ ਸੀਟਾਂ ਦੇ ਆਧਾਰ ‘ਤੇ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੱਦਬੰਦੀ ਦਾ ਮਹਿਲਾ ਰਾਖਵਾਂਕਰਨ ਨਾਲ ਕੋਈ ਸਬੰਧ ਨਹੀਂ ਹੈ ਅਤੇ ਅਕਾਲੀ ਦਲ ਨੂੰ ਇਸ ਜਾਲ ਵਿੱਚ ਨਾ ਫਸਣ ਦੀ ਅਪੀਲ ਕੀਤੀ। ਦੱਸ ਦਈਏ ਕਿ ਸੁਖਬੀਰ ਬਾਦਲ ਨੇ ਕੱਲ੍ਹ ਮੀਟਿੰਗ ਤੋਂ ਬਾਅਦ X ‘ਤੇ ਬਿੱਲ ਦੇ ਸਮਰਥਨ ਵਿੱਚ ਪੋਸਟ ਸਾਂਝੀ ਕੀਤੀ ਸੀ, ਜਿਸ ‘ਤੇ TMC ਸਾਂਸਦਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ।

Rozana Times

LEAVE A REPLY

Please enter your comment!
Please enter your name here