Last Updated:Apr 03, 2026 5:35 PM ISTਅਸਮਾਨੀ ਬਿਜਲੀ ਡਿੱਗਣ ਕਾਰਨ ਕ੍ਰਿਕਟ ਖੇਡ ਰਹੇ ਇਕ ਨੌਜਵਾਨ ਦੀ ਮੌਤ ਅਤੇ 2 ਜਣਿਆਂ ਦੇ ਗੰਭੀਰ ਜਖ਼ਮੀ ਹੋਣ ਦੀ ਖ਼ਬਰ ਹੈ। ਅਸਮਾਨੀ ਬਿਜਲੀ ਡਿੱਗਣ ਕਾਰਨ ਕ੍ਰਿਕਟ ਖੇਡ ਰਹੇ ਇਕ ਨੌਜਵਾਨ ਦੀ ਮੌਤ ਅਤੇ 2 ਜਣਿਆਂ ਦੇ ਗੰਭੀਰ ਜਖ਼ਮੀ ਹੋਣ ਦੀ ਖ਼ਬਰ ਹੈ। ਇਹ ਘਟਨਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਰਸੂਲਪੁਰ ਵਿਖੇ ਵਾਪਰੀ ਜਿਥੇ ਪਿੰਡ ਤੋਂ ਬਾਹਰਵਾਰ ਬਕਾਪੁਰ ਗੁਰੂ ਦੇ ਰਕਬੇ ’ਚ ਪੈਂਦੇ ਖੇਡ ਮੈਦਾਨ ਵਿਚ ਪਿੰਡ ਦੇ ਲੜਕੇ ਕ੍ਰਿਕਟ ਖੇਡ ਰਹੇ ਸਨ।ਇਕੱਤਰ ਜਾਣਕਾਰੀ ਅਨੁਸਾਰ 10-15 ਲੜਕੇ ਜਦੋਂ ਕ੍ਰਿਕਟ ਖੇਡ ਰਹੇ ਸਨ ਤਾਂ ਉਸ ਸਮੇਂ ਅਚਾਨਕ ਬੱਦਲਵਾਈ ਹੋਣ ਨਾਲ ਮੀਂਹ ਪੈਣ ਵਾਲਾ ਮੌਸਮ ਬਣਿਆ ਹੋਇਆ ਸੀ। ਇਸ ਦੌਰਾਨ ਅਚਾਨਕ ਅਸਮਾਨੀ ਬਿਜਲੀ ਪੈਣ ਨਾਲ ਤਰਨਦੀਪ ਸਿੰਘ (16) ਪੁੱਤਰ ਉਂਕਾਰ ਸਿੰਘ ਵਾਸੀ ਰਸੂਲਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਸ ਦੌਰਾਨ ਦੋ ਹੋਰ ਲੜਕੇ ਅੰਸ਼ਪ੍ਰੀਤ ਪੁੱਤਰ ਮੁਖਤਿਆਰ ਚੰਦ ਅਤੇ ਜੱਸੀ ਲੋਈ ਪੁੱਤਰ ਲਛਮਣ ਰਾਮ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਦਾ ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਤਰਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਲਾਸ਼ਘਰ ਵਿਚ ਰੱਖਿਆ ਗਿਆ ਹੈ।ਦੱਸਿਆ ਜਾ ਰਿਹਾ ਕਿ ਮ੍ਰਿਤਕ ਲੜਕੇ ਤਰਨਦੀਪ ਸਿੰਘ ਵੱਲੋਂ ਪੈਰਾਂ ਵਿਚ ਚੱਪਲ ਆਦਿ ਨਾ ਪਾਏ ਜਾਣ ਕਾਰਨ ਅਸਮਾਨੀ ਬਿਜਲੀ ਪੈ ਗਈ। ਉੱਚੇ ਲੰਮੇ ਕੱਦ ਵਾਲੇ ਲੜਕੇ ਤਰਨਦੀਪ ਸਿੰਘ ਵੱਲੋਂ ਹਾਲ ਹੀ ਵਿਚ ਦਸਵੀਂ ਜਮਾਤ ਦੇ ਪੇਪਰ ਦਿੱਤੇ ਗਏ ਸਨ ਤੇ ਉਹ ਪੜ੍ਹਾਈ ਵਿਚ ਬਹੁਤ ਹੋਣਹਾਰ ਸੀ।Read More
- Advertisement -
Recent Posts
Most Popular
School Holiday Updates 2026: ਮੌਸਮ ਦਾ ਡਬਲ ਝਟਕਾ, ਕਈ ਰਾਜਾਂ ਵਿੱਚ ਅਚਾਨਕ ਸਕੂਲ ਬੰਦ...
Rozana Times Bureau, New Delhi: ਦੇਸ਼ ਭਰ ਵਿੱਚ ਮੌਸਮ ਦਾ ਮਿਜਾਜ਼ ਬੇਹੱਦ ਅਜੀਬ ਅਤੇ ਦੋਤਰਫ਼ਾ ਬਣਿਆ ਹੋਇਆ ਹੈ, ਜਿਸ ਦਾ ਸਿੱਧਾ ਅਸਰ ਹੁਣ ਸਕੂਲੀ...
ਸੇਫ ਪੰਜਾਬ WhatsApp ਹੈਲਪਲਾਈਨ ਬਣੀ ਨਸ਼ਾ ਤਸਕਰਾਂ ਖ਼ਿਲਾਫ਼ ਵੱਡਾ ਹਥਿਆਰ, 43,520 ਗੁਪਤ ਸੂਚਨਾਵਾਂ ‘ਤੇ...
Last Updated:Jul 04, 2026 10:00 PM ISTਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪਹਿਲ 'ਯੁੱਧ ਨਸ਼ਿਆਂ ਵਿਰੁੱਧ' ਅਭਿਆਨ ਨੂੰ...
Who Should Avoid Coconut Water: ਜਾਣੋ ਕਿਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣਾ...
Who Should Avoid Coconut Water: ਨਾਰੀਅਲ ਪਾਣੀ ਹਰ ਕਿਸੇ ਲਈ ਨਹੀਂ ਫਾਇਦੇਮੰਦ, ਜਾਣੋ ਕਿਨ੍ਹਾਂ ਲੋਕਾਂ ਲਈ ਬਣ ਸਕਦਾ ਹੈ ਪਰੇਸ਼ਾਨੀ!
Rozana Times Bureau, Lifestyle Desk:...
Diljit Dosanjh Film Satluj Release: ‘ਪੰਜਾਬ 95’ ਦਾ ਨਾਂ ਬਦਲ ਕੇ ਰਿਲੀਜ਼ ਹੋਈ ਦਿਲਜੀਤ...
Diljit Dosanjh Film Satluj Release: ਨਾਂ ਬਦਲ ਕੇ ਆਖਰਕਾਰ ਰਿਲੀਜ਼ ਹੋਈ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95', ਹੁਣ 'ਸਤਲੁਜ' ਦੇ ਰੂਪ 'ਚ OTT 'ਤੇ...
Safe Punjab WhatsApp Helpline: ਨਸ਼ਾ ਤਸਕਰਾਂ ਖ਼ਿਲਾਫ਼ ‘ਸੇਫ ਪੰਜਾਬ’ ਹੈਲਪਲਾਈਨ ਬਣੀ ਵੱਡਾ ਹਥਿਆਰ, 21,962...
Rozana Times Bureau, Chandigarh: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਜੰਗ ਹੁਣ ਇੱਕ ਵੱਡੀ ਲੋਕ ਲਹਿਰ...















