ਸ਼ੰਭੂ ਰੇਲਵੇ ਬਲਾਸਟ ਮਾਮਲੇ ’ਚ ਚਾਰਜਸ਼ੀਟ ਦਾਖਲ। NIA ਨੇ 6 ਮੁਲਜ਼ਮਾਂ ਖ਼ਿਲਾਫ਼ ਦਾਖ਼ਲ ਕੀਤੀ ਚਾਰਜਸ਼ੀਟ। ਮੁਹਾਲੀ ਦੀ NIA ਅਦਾਲਤ ’ਚ ਦਾਖ਼ਲ ਕੀਤੀ ਗਈ ਚਾਰਜਸ਼ੀਟ। ਪੰਜਾਬ ’ਚ ਕਾਨੂੰਨ ਵਿਵਸਥਾ ਅਸਥਿਰ ਕਰਨ ਦੀ ਸੀ ਸਾਜ਼ਿਸ਼- NIA ‘ਖਾਲਿਸਤਾਨ ਜ਼ਿੰਦਾਬਾਦ ਫੋਰਸ ਦੀ ਗਤੀਵਿਧੀ ਵਧਾਉਣਾ ਸੀ ਬਲਾਸਟ ਦਾ ਮਕਸਦ’। ਪਾਕਿਸਤਾਨ ਬੈਠੇ ਰਣਜੀਤ ਸਿੰਘ ਨੇ ਘੜੀ ਸੀ ਸਾਜ਼ਿਸ਼- – NIA ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਿਆ ਹੈ ਰਣਜੀਤ ਸਿੰਘ।ਚਾਰਜਸ਼ੀਟ ‘ਚ ਗੁਰਜਿੰਦਰ ਸਿੰਘ ਤੇ ਸਤਨਾਮ ਸਿੰਘ ਦਾ ਨਾਂ ਸ਼ਾਮਲ। ਪ੍ਰਦੀਪ ਸਿੰਘ ਤੇ ਕੁਲਵਿੰਦਰ ਸਿੰਘ ਵੀ ਚਾਰਜਸ਼ੀਟ ‘ਚ ਨਾਮਜ਼ਦ।ਗੁਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਦਾ ਨਾਂ ਵੀ ਚਾਰਜਸ਼ੀਟ ‘ਚ ਸ਼ਾਮਲ। 27 ਅਪ੍ਰੈਲ 2026 ਨੂੰ ਸ਼ੰਭੂ-ਰਾਜਪੁਰਾ ਰੇਲਵੇ ਲਾਈਨ ’ਤੇ ਹੋਇਆ ਸੀ ਬਲਾਸਟ।ਧਮਾਕਾਖੇਜ਼ ਸਮੱਗਰੀ ਲਗਾਉਂਦਿਆਂ ਹੋਇਆ ਸੀ ਬਲਾਸਟ। ਜਗਰੂਪ ਸਿੰਘ ਨਾਂ ਦੇ ਇੱਕ ਸ਼ਖਸ ਦੀ ਹੋਈ ਸੀ ਮੌਤ।







