ਅੰਮ੍ਰਿਤਸਰ ਦੇ ਝਬਾਲ ਰੋਡ ’ਤੇ ਨਿਹੰਗ ਸਿੰਘਾਂ ਦੇ ਧਰਨੇ ਦੌਰਾਨ ਹੰਗਾਮਾ ਹੋਇਆ। ਰੇਕੀ ਦੇ ਸ਼ੱਕ ’ਚ ਇੱਕ ਨਿਹੰਗ ਨਾਲ ਕੁੱਟਮਾਰ ਅਤੇ ਮਹਿਲਾ SHO ਨਾਲ ਖਿੱਚਤਾਣ ਹੋਈ।ਅੰਮ੍ਰਿਤਸਰ ’ਚ ਨਿਹੰਗਾਂ ਦਾ ਹੰਗਾਮਾ, ਮਹਿਲਾ SHO ਨਾਲ ਵੀ ਹੋਈ ਖਿੱਚੋਤਾਣ, ਜਾਣੋ ਪੂਰਾ ਮਾਮਲਾ ਅੰਮ੍ਰਿਤਸਰ: ਅੰਮ੍ਰਿਤਸਰ ਦੇ ਝਬਾਲ ਰੋਡ ’ਤੇ ਸ਼ੁੱਕਰਵਾਰ ਰਾਤ ਨਿਹੰਗ ਸਿੰਘਾਂ ਦੇ ਧਰਨੇ ਦੌਰਾਨ ਹੰਗਾਮਾ ਹੋ ਗਿਆ। ਇਸ ਦੌਰਾਨ ਮੋਟਰਸਾਈਕਲ ’ਤੇ ਮੌਕੇ ’ਤੇ ਪਹੁੰਚੇ ਇੱਕ ਹੋਰ ਨਿਹੰਗ ਸਿੰਘ ਨੂੰ ਧਰਨੇ ’ਤੇ ਬੈਠੇ ਲੋਕਾਂ ਨੇ ਰੋਕ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਉਹ ਵਿਰੋਧੀ ਧਿਰ ਵੱਲੋਂ ਰੇਕੀ ਕਰਨ ਲਈ ਭੇਜਿਆ ਗਿਆ ਸੀ।ਰੇਕੀ ਦੇ ਸ਼ੱਕ ’ਚ ਨਿਹੰਗ ਸਿੰਘ ਨੂੰ ਰੋਕਿਆਜਾਣਕਾਰੀ ਮੁਤਾਬਕ ਝਬਾਲ ਰੋਡ ’ਤੇ ਨਿਹੰਗ ਸਿੰਘਾਂ ਵੱਲੋਂ ਇੱਕ ਵਿਵਾਦ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਇੱਕ ਨਿਹੰਗ ਸਿੰਘ ਉੱਥੇ ਪਹੁੰਚਿਆ। ਧਰਨੇ ’ਤੇ ਬੈਠੇ ਨਿਹੰਗਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ’ਤੇ ਵਿਰੋਧੀ ਪੱਖ ਲਈ ਰੇਕੀ ਕਰਨ ਦਾ ਸ਼ੱਕ ਜਤਾਇਆ। ਇਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ।ਮਹਿਲਾ SHO ਨਾਲ ਵੀ ਹੋਈ ਖਿੱਚੋਤਾਣ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਗੇਟ ਹਕੀਮਾ ਦੀ SHO ਮਨਜੀਤ ਕੌਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੀ। SHO ਨੇ ਕੁੱਟਮਾਰ ਦਾ ਸ਼ਿਕਾਰ ਹੋਏ ਨਿਹੰਗ ਸਿੰਘ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਿਹੰਗ ਸਿੰਘਾਂ ਅਤੇ ਪੁਲਿਸ ਅਧਿਕਾਰੀ ਵਿਚਾਲੇ ਖਿੱਚਤਾਣ ਵੀ ਹੋਈ। ਬਾਅਦ ਵਿੱਚ ਪੁਲਿਸ ਨੇ ਜ਼ਖਮੀ ਨਿਹੰਗ ਸਿੰਘ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਅਤੇ ਥਾਣੇ ਲੈ ਗਈ।ਨਿਹੰਗ ਸਿੰਘਾਂ ਨੇ ਲਗਾਏ ਗੰਭੀਰ ਇਲਜ਼ਾਮ ਮੀਡੀਆ ਨਾਲ ਗੱਲਬਾਤ ਦੌਰਾਨ ਧਰਨੇ ’ਤੇ ਬੈਠੇ ਨਿਹੰਗ ਸਿੰਘ ਨੇ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਸੀ ਅਤੇ ਫਾਇਰਿੰਗ ਵੀ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਝਬਾਲ ਰੋਡ ’ਤੇ ਧਰਨਾ ਲਗਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮੇਜਰ ਸਿੰਘ ਭਿੰਡਵਡ ਨਾਲ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਹੈ ਅਤੇ ਇਸੇ ਵਿਵਾਦ ਦੇ ਚਲਦਿਆਂ ਵਿਰੋਧੀ ਪੱਖ ਵੱਲੋਂ ਇੱਕ ਵਿਅਕਤੀ ਨੂੰ ਰੇਕੀ ਲਈ ਭੇਜਿਆ ਗਿਆ ਸੀ। ਨਿਹੰਗ ਸਿੰਘਾਂ ਨੇ ਪੁਲਿਸ ’ਤੇ ਵਿਰੋਧੀ ਧਿਰ ਨਾਲ ਮਿਲੀਭੁਗਤ ਦੇ ਦੋਸ਼ ਵੀ ਲਗਾਏ ਅਤੇ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ।ਪੁਲਿਸ ਨੇ ਦੱਸਿਆ ਵਿਵਾਦ ਦਾ ਵੱਖਰਾ ਕਾਰਨਦੂਜੇ ਪਾਸੇ, ਥਾਣਾ ਗੇਟ ਹਕੀਮਾ ਦੀ SHO ਮਨਜੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਸ਼ੁਰੂਆਤ ਸੜਕ ਤੋਂ ਕੁਝ ਗੱਡੀਆਂ ਦੇ ਲੰਘਣ ਨੂੰ ਲੈ ਕੇ ਹੋਈ। ਧਰਨੇ ’ਤੇ ਬੈਠੇ ਨਿਹੰਗ ਸਿੰਘ ਇਨ੍ਹਾਂ ਗੱਡੀਆਂ ਨੂੰ ਮੇਜਰ ਸਿੰਘ ਦੀਆਂ ਦੱਸ ਰਹੇ ਸਨ। ਪੁਲਿਸ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤੋਂ ਵੀ ਮਾਮੂਲੀ ਵਿਵਾਦ ਚੱਲ ਰਿਹਾ ਹੈ। ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਦੇ ਅਨੁਸਾਰ ਗੱਡੀਆਂ ਦੇ ਲੰਘਣ ਦੌਰਾਨ ਧਰਨਾਕਾਰੀਆਂ ਵੱਲੋਂ ਗਾਲੀ-ਗਲੌਚ ਵੀ ਕੀਤੀ ਗਈ।ਝਬਾਲ ਰੋਡ ’ਤੇ ਟ੍ਰੈਫਿਕ ਪ੍ਰਭਾਵਿਤਨਿਹੰਗ ਸਿੰਘਾਂ ਦੇ ਧਰਨੇ ਕਾਰਨ ਝਬਾਲ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ। ਪੁਲਿਸ ਵੱਲੋਂ ਵਾਹਨਾਂ ਨੂੰ ਹੋਰ ਰਸਤਿਆਂ ਰਾਹੀਂ ਕੱਢਿਆ ਗਿਆ। SHO ਮੁਤਾਬਕ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਧਰਨਾ ਖਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ’ਤੇ ਦੋਸ਼ ਲਗਾਏ ਜਾ ਰਹੇ ਹਨ। ਪੁਲਿਸ ਵੱਲੋਂ ਪੂਰੇ ਘਟਨਾਕ੍ਰਮ ਦੀ ਜਾਂਚ ਕਰਦੇ ਹੋਏ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।Read More
- Advertisement -
Recent Posts
Most Popular
amritsar border villages: big message from gurdwaras to youth and parents |
ਸਰਹੱਦੀ ਪਿੰਡਾਂ ਦੇ ਗੁਰੂ ਘਰਾਂ ਵਿੱਚ ਹਰ ਸ਼ਾਮ ਹੋ ਰਹੀ ਇੱਕ ਖਾਸ ਅਨਾਊਂਸਮੈਂਟ ਨੇ ਧਿਆਨ ਖਿੱਚਿਆ ਹੈ। ਨੌਜਵਾਨਾਂ ਦੇ ਨਾਲ ਹੁਣ ਮਾਪਿਆਂ ਨੂੰ ਵੀ...
ਅੰਮ੍ਰਿਤਸਰ ’ਚ ਨਿਹੰਗਾਂ ਦਾ ਹੰਗਾਮਾ, ਮਹਿਲਾ SHO ਨਾਲ ਵੀ ਹੋਈ ਖਿੱਚੋਤਾਣ, ਜਾਣੋ ਪੂਰਾ ਮਾਮਲਾ...
ਅੰਮ੍ਰਿਤਸਰ ਦੇ ਝਬਾਲ ਰੋਡ ’ਤੇ ਨਿਹੰਗ ਸਿੰਘਾਂ ਦੇ ਧਰਨੇ ਦੌਰਾਨ ਹੰਗਾਮਾ ਹੋਇਆ। ਰੇਕੀ ਦੇ ਸ਼ੱਕ ’ਚ ਇੱਕ ਨਿਹੰਗ ਨਾਲ ਕੁੱਟਮਾਰ ਅਤੇ ਮਹਿਲਾ SHO ਨਾਲ...
AAP Election Pamphlet | ‘3000-4500 ਵਾਲੀ ਸਕੀਮ ਹੋ ਜਾਏਗੀ ਬੰਦ’ ਸਰਕਾਰ- ਵਿਰੋਧੀ ਹੋਏ ਆਹਮੋ-ਸਾਹਮਣੇ...
ਚੋਣੀ ਮਾਹੌਲ ਵਿਚਕਾਰ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੁਣਾਵੀ ਪੈਂਫਲੇਟ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। AAP ਨੇ ਇਸ ਪੈਂਫਲੇਟ...
Amritsar: ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ |
ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ
ਅੰਮ੍ਰਿਤਸਰ-ਪੰਜਾਬ ਪੁਲਿਸ ਨੇ ਸਰਹੱਦ ਪਾਰੋਂ...
Punjab Holiday: ਸੋਮਵਾਰ ਦੀ ਸਰਕਾਰੀ ਛੁੱਟੀ! ਵੇਖੋ RH ਲਿਸਟ |
ਸਕੂਲ-ਕਾਲਜ ਦੇ ਵਿਦਿਆਰਥੀ ਸਿਰਫ਼ ਆਪਣੇ ਸੰਸਥਾ ਦੇ ਕੈਲੰਡਰ ਅਨੁਸਾਰ ਛੁੱਟੀ ਹੋਣ ’ਤੇ ਹੀ ਇਸ ਬ੍ਰੇਕ ਦਾ ਲਾਭ ਲੈ ਸਕਣਗੇ। ਪੰਜਾਬ ਸਣੇ ਉੱਤਰ ਭਾਰਤ ਵਿਚ...















