ਸਰਹੱਦੀ ਪਿੰਡਾਂ ਦੇ ਗੁਰੂ ਘਰਾਂ ਵਿੱਚ ਹਰ ਸ਼ਾਮ ਹੋ ਰਹੀ ਇੱਕ ਖਾਸ ਅਨਾਊਂਸਮੈਂਟ ਨੇ ਧਿਆਨ ਖਿੱਚਿਆ ਹੈ। ਨੌਜਵਾਨਾਂ ਦੇ ਨਾਲ ਹੁਣ ਮਾਪਿਆਂ ਨੂੰ ਵੀ ਇੱਕ ਅਜਿਹੀ ਗੱਲ ’ਤੇ ਨਜ਼ਰ ਰੱਖਣ ਲਈ ਕਿਹਾ ਜਾ ਰਿਹਾ ਹੈ, ਜੋ ਘਰ ਤੋਂ ਬਾਹਰ ਨਹੀਂ, ਸਗੋਂ ਮੋਬਾਈਲ ਵਿੱਚ ਲੁਕੀ ਹੋ ਸਕਦੀ ਹੈ।+
ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਨੌਜਵਾਨਾਂ ਨੂੰ ਗੁੰਮਰਾਹਕੁੰਨ ਗਤੀਵਿਧੀਆਂ ਤੋਂ ਬਚਾਉਣ ਲਈ ਹੁਣ ਗੁਰੂ ਘਰਾਂ ਰਾਹੀਂ ਵੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸ਼ਾਮ ਦੇ ਪਾਠ ਉਪਰੰਤ ਅਨਾਊਂਸਮੈਂਟ ਕਰਕੇ ਨੌਜਵਾਨਾਂ ਨੂੰ ਨਸ਼ਿਆਂ, ਗੈਂਗਸਟਰਾਂ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।Read More















