ਲੁਧਿਆਣਾ ਵਿਚ ਮਹਿਲਾ ਪੁਲਿਸ ਇੰਸਪੈਕਟਰ ਵੱਲੋਂ ਜਬਰ-ਜਨਾਹ ਅਤੇ ਵਿੱਤੀ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਐਸਐਚਓ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਤੋਂ ਬਾਅਦ ਲੁਧਿਆਣਾ ਦਿਹਾਤੀ ਪੁਲਿਸ ਨੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਵਿਚ ਮਹਿਲਾ ਪੁਲਿਸ ਇੰਸਪੈਕਟਰ ਵੱਲੋਂ ਜਬਰ-ਜਨਾਹ ਅਤੇ ਵਿੱਤੀ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਐਸਐਚਓ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਤੋਂ ਬਾਅਦ ਲੁਧਿਆਣਾ ਦਿਹਾਤੀ ਪੁਲਿਸ ਨੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਐੱਸਐੱਸਪੀ (ਲੁਧਿਆਣਾ ਦਿਹਾਤੀ) ਅੰਕੁਰ ਗੁਪਤਾ ਨੇ ਦੱਸਿਆ ਕਿ ਵੀਰਵਾਰ ਰਾਤ ਮੁੱਲਾਂਪੁਰ ਦਾਖਾ ਪੁਲਿਸ ਥਾਣੇ ਵਿੱਚ ਸਬ-ਇੰਸਪੈਕਟਰ ਸਾਹਿਬਮੀਤ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਧਿਕਾਰੀ ਨੂੰ ਐੱਸਐੱਚਓ ਦੇ ਅਹੁਦੇ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।ਸ਼ਿਕਾਇਤ ਅਨੁਸਾਰ, ਮਹਿਲਾ ਇੰਸਪੈਕਟਰ ਨੇ ਦੋਸ਼ ਲਗਾਇਆ ਕਿ ਉਹ ਮੁਲਜ਼ਮ ਨੂੰ ਪਿਛਲੇ ਕਈ ਸਾਲਾਂ ਤੋਂ ਜਾਣਦੀ ਸੀ ਅਤੇ ਸਮੇਂ ਦੇ ਨਾਲ ਦੋਵਾਂ ਦੇ ਆਪਸੀ ਨਜ਼ਦੀਕੀ ਨਿੱਜੀ ਸਬੰਧ ਬਣ ਗਏ ਸਨ।ਉਸ ਨੇ ਦੋਸ਼ ਲਗਾਇਆ ਕਿ ਮੁਲਾਂਪੁਰ ਦਾਖਾ ਖੇਤਰ ਵਿੱਚ ਇੱਕ ਮੁਲਾਕਾਤ ਦੌਰਾਨ ਮੁਲਜ਼ਮ ਨੇ ਉਸ ਨੂੰ ਕਥਿਤ ਤੌਰ ਉਤੇ ਨਸ਼ੀਲਾ ਪਦਾਰਥ ਮਿਲਿਆ ਕੋਲਡ ਡ੍ਰਿੰਕ ਪਿਲਾ ਦਿੱਤਾ। ਉਸ ਦੇ ਬੇਹੋਸ਼ ਹੋਣ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ ਉਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਇਸ ਘਟਨਾ ਨੂੰ ਲੈ ਕੇ ਉਸ ਦਾ ਵਿਰੋਧ ਕੀਤਾ, ਤਾਂ ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ।ਮਹਿਲਾ ਇੰਸਪੈਕਟਰ ਨੇ ਦਾਅਵਾ ਕੀਤਾ ਕਿ ਮੁਲਜ਼ਮ ਬਾਅਦ ਵਿੱਚ ਵਾਅਦਾ ਪੂਰਾ ਕਰਨ ਤੋਂ ਬਚਣ ਲੱਗਾ ਅਤੇ ਹੌਲੀ-ਹੌਲੀ ਦੂਰੀ ਬਣਾ ਲਈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਆਪਣੇ ਸਬੰਧਾਂ ਦੌਰਾਨ ਉਸ ਨੇ ਉਸ ਤੋਂ ਪੈਸੇ ਵੀ ਲਏ ਸਨ।Read More
- Advertisement -
Recent Posts
Most Popular
DA ਮਾਮਲੇ ਉਤੇ ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਵਿਚ ਬਣੀ ਸਹਿਮਤੀ… |
Punjab Employees Protest: ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਵਿਚ ਸਹਿਮਤੀ ਬਣ ਗਈ ਹੈ। ਡੀਏ ਮਾਮਲੇ ਉਤੇ ਵਿਵਾਦ ਵਿਚਾਲੇ ਸਰਕਾਰ ਨਾਲ ਸਹਿਮਤੀ ਬਣ ਗਈ ਹੈ। punjab...
chandigarh court interim order on dr gurpreet kaur social media case |
ਡਾ. ਗੁਰਪ੍ਰੀਤ ਕੌਰ ਦੀ ਪਟੀਸ਼ਨ ’ਤੇ ਚੰਡੀਗੜ੍ਹ ਕੋਰਟ ਨੇ ਸੋਸ਼ਲ ਮੀਡੀਆ ਸਮੱਗਰੀ ਨੂੰ ਲੈ ਕੇ ਅਹਿਮ ਅੰਤਰਿਮ ਹੁਕਮ ਦਿੱਤਾ ਹੈ। ਮਾਮਲਾ ਕਥਿਤ ਰਿਸ਼ਵਤ ਦੇ...
“ਇਨਵੈਸਟ ਇਨ ਦਾ ਬੈਸਟ”: ਅਮਨ ਅਰੋੜਾ ਵੱਲੋਂ ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਯੂ.ਏ.ਈ. ਦੇ...
ਉਦਯੋਗ ਮੰਤਰੀ ਨੇ ‘ਇਨਵੈਸਟ ਪੰਜਾਬ’ ਰਾਹੀਂ ਸਮਾਂਬੱਧ ਸਹੂਲਤਾਂ ਅਤੇ ਹਰ ਪੱਧਰ ‘ਤੇ ਪੂਰਨ ਸਹਿਯੋਗ ਦਾ ਦਿੱਤਾ ਭਰੋਸਾਪੰਜਾਬ ਦਾ ਉਦੇਸ਼ ਸਿਰਫ਼ ਨਿਵੇਸ਼ ਆਕਰਸ਼ਿਤ ਕਰਨਾ ਹੀ...
ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ: SGPC ਪ੍ਰਧਾਨ ਧਾਮੀ |
“ਸਕੂਲ ਪ੍ਰਬੰਧਕ ਬੱਚਿਆਂ ਦੀ ਸੁਰੱਖਿਆ ਯਕੀਨੀ ਬਨਾਉਣ”- ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਿਮਾਚਲ...
ਡੇਰਾਬੱਸੀ ਹਲਕੇ ‘ਚ ਵੱਧ ਰਹੀ ਲੋਕਪ੍ਰਿਯਤਾ ਕਾਰਨ ਇਸ ਵਾਰ ਭਾਜਪਾ ਮਾਰੇਗੀ ਬਾਜ਼ੀ: ਨਾਇਬ ਸਿੰਘ...
ਅਮਰੀਕੀ ਦਿੱਗਜ ਕੰਪਨੀ 'ਗਿੱਲ ਐਨਰਜੀ' ਦੇ ਪ੍ਰਮੁੱਖ ਬਿਕਰਮ ਗਿੱਲ ਵੱਲੋਂ ਨਿਵੇਸ਼ ਸੰਭਾਵਨਾਵਾਂ 'ਤੇ ਵਿਚਾਰ ਚਰਚਾ ਜ਼ੀਰਕਪੁਰ/ਡੇਰਾਬੱਸੀ :ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ...














