Punjab: ਇਥੇ ਪੈਟਰੋਲ ਪੰਪਾਂ ਤੋਂ ਨਹੀਂ ਮਿਲੇਗਾ ਤੇਲ? ਪੁਲਿਸ ਦੀਆਂ ਹਦਾਇਤਾਂ ਕੀ? |

0
16
GMADA ED Raid


ਅੰਮ੍ਰਿਤਸਰ ਵਿੱਚ ਪੈਟਰੋਲ ਪੰਪਾਂ ਲਈ ਨਵਾਂ ਹੁਕਮ ਜਾਰੀ ਹੋ ਗਿਆ ਹੈ। ਹੁਣ ਵਾਹਨ ਦੀ ਨੰਬਰ ਪਲੇਟ ਵਿੱਚ ਖਾਮੀ ਹੋਈ ਤਾਂ ਤੇਲ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ—ਨਾਲ ਹੀ ਖੁੱਲ੍ਹਾ ਪੈਟਰੋਲ ਵੇਚਣ ‘ਤੇ ਵੀ ਸਖ਼ਤੀ ਹੋਵੇਗੀ। ਅੰਮ੍ਰਿਤਸਰ ਵਿੱਚ ਵਾਹਨਾਂ ਦੀ ਪਛਾਣ ਅਤੇ ਸ਼ਹਿਰੀ ਸੁਰੱਖਿਆ ਨੂੰ ਲੈ ਕੇ ਪੁਲਿਸ ਨੇ ਸਖ਼ਤ ਕਦਮ ਚੁੱਕਿਆ ਹੈ। ਨਵੇਂ ਹੁਕਮਾਂ ਤਹਿਤ ਨੰਬਰ ਪਲੇਟਾਂ ਸਬੰਧੀ ਨਿਯਮ ਹੋਰ ਸਖ਼ਤ ਕੀਤੇ ਗਏ ਹਨ।ਕਮਿਸ਼ਨਰੇਟ ਪੁਲਿਸ ਵੱਲੋਂ ਧਾਰਾ 163 ਬੀਐਨਐਸਐਸ ਤਹਿਤ ਜਾਰੀ ਹੁਕਮਾਂ ਅਨੁਸਾਰ ਬਿਨਾਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ, ਨੁਕਸਾਨੀ ਜਾਂ ਤੋੜ-ਮਰੋੜ ਵਾਲੀ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ, ਡੀਜ਼ਲ ਜਾਂ ਸੀਐਨਜੀ ਨਾ ਦੇਣ ਦੀ ਹਦਾਇਤ ਕੀਤੀ ਗਈ ਹੈ।ਇਹ ਨਿਯਮ ਦੋ-ਪਹੀਆ, ਤਿੰਨ-ਪਹੀਆ, ਚਾਰ-ਪਹੀਆ ਅਤੇ ਵਪਾਰਕ ਵਾਹਨਾਂ ‘ਤੇ ਲਾਗੂ ਹੋਵੇਗਾ। ਐਂਬੂਲੈਂਸ ਅਤੇ ਆਰਜ਼ੀ ਰਜਿਸਟ੍ਰੇਸ਼ਨ ਵਾਲੇ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ।ਡੀਸੀਪੀ ਆਕਰਸ਼ੀ ਜੈਨ ਮੁਤਾਬਕ ਬਿਨਾਂ ਨੰਬਰ ਜਾਂ ਬਦਲੀਆਂ ਪਲੇਟਾਂ ਵਾਲੇ ਵਾਹਨ ਅਪਰਾਧਿਕ ਵਾਰਦਾਤਾਂ ਵਿੱਚ ਵਰਤੇ ਜਾਣ ਦੀ ਸਥਿਤੀ ਵਿੱਚ ਪਛਾਣ ਨੂੰ ਮੁਸ਼ਕਲ ਬਣਾ ਸਕਦੇ ਹਨ।ਇਸ ਦੇ ਨਾਲ ਹੀ ਪਲਾਸਟਿਕ ਜਾਂ ਕੱਚ ਦੀਆਂ ਬੋਤਲਾਂ ਅਤੇ ਡੱਬਿਆਂ ਵਿੱਚ ਖੁੱਲ੍ਹਾ ਪੈਟਰੋਲ ਵੇਚਣ ‘ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ। ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ।ਪੈਟਰੋਲ ਪੰਪ ਮੈਨੇਜਰ ਰੂਪ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਨੂੰ ਹੁਕਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਅਤੇ ਜਾਗਰੂਕਤਾ ਬੋਰਡ ਵੀ ਲਗਾਏ ਜਾ ਰਹੇ ਹਨ।ਗਾਹਕ ਮਨਪ੍ਰੀਤ ਸਿੰਘ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਵਾਹਨਾਂ ਦੀ ਸਹੀ ਪਛਾਣ ਨਾਲ ਸ਼ਹਿਰ ਵਿੱਚ ਅਪਰਾਧਾਂ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲ ਸਕਦੀ ਹੈ।ਪੁਲਿਸ ਅਤੇ ਪੈਟਰੋਲ ਪੰਪ ਪ੍ਰਬੰਧਕਾਂ ਨੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਵਾਹਨਾਂ ‘ਤੇ ਵੈਧ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣ ਦੀ ਅਪੀਲ ਕੀਤੀ ਹੈ।Read More

Rozana Times

LEAVE A REPLY

Please enter your comment!
Please enter your name here