ਪੰਜਾਬ ਪਟਵਾਰੀਆਂ ਲਈ ਵੱਡੀ ਖ਼ਬਰ! ਸਰਕਾਰ ਨੇ ਸੂਬਾ ਕੈਡਰ ਕੀਤਾ ਰੱਦ, ਮੁੜ ਬਹਾਲ ਹੋਇਆ ਜ਼ਿਲ੍ਹਾ ਕੈਡਰ |

0
4
ਸਮੇਂ ਸਿਰ ਸੌਣ ਨਾਲ ਭਾਰ ਘਟਾਉਣ ਅਤੇ ਪ੍ਰੀ-ਡਾਇਬਟੀਜ਼ ਕੰਟਰੋਲ ਵਿੱਚ ਮਦਦ

ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦਾ ਸੂਬਾ ਕੈਡਰ ਰੱਦ ਕਰਕੇ ਜ਼ਿਲ੍ਹਾ ਕੈਡਰ ਮੁੜ ਬਹਾਲ। ਬਲਰਾਜ ਸਿੰਘ ਔਜਲਾ ਨੇ 1001 ਪਟਵਾਰੀਆਂ ਦੀ ਭਰਤੀ ਦਾ ਸਵਾਗਤ ਕਰਦਿਆਂ ਤਨਖਾਹ ਵਾਧੇ ਅਤੇ ਟੈਕਨੀਕਲ ਸਕੇਲ ਦੀ ਮੰਗ ਕੀਤੀ।ਪੰਜਾਬ ਪਟਵਾਰੀਆਂ ਲਈ ਵੱਡੀ ਖ਼ਬਰ! ਸਰਕਾਰ ਨੇ ਸੂਬਾ ਕੈਡਰ ਕੀਤਾ ਰੱਦ, ਮੁੜ ਬਹਾਲ ਹੋਇਆ ਜ਼ਿਲ੍ਹਾ ਕੈਡਰਚੰਡੀਗੜ੍ਹ: ਪੰਜਾਬ ਸੂਬਾ ਰੈਵੇਨਿਊ ਪਟਵਾਰ ਯੂਨੀਅਨ ਵੱਲੋਂ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਪਟਵਾਰੀਆਂ ਦੇ ਜ਼ਿਲ੍ਹਾ ਕੈਡਰ ਦੀ ਮੁੜ ਬਹਾਲੀ ਨੂੰ ਲੈ ਕੇ ਆਪਣਾ ਪੱਖ ਰੱਖਿਆ।ਪਟਵਾਰੀਆਂ ਦਾ ਸੂਬਾ ਕੈਡਰ ਰੱਦ, ਜ਼ਿਲ੍ਹਾ ਕੈਡਰ ਮੁੜ ਬਹਾਲਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਨੇ ਦੱਸਿਆ ਕਿ ਸਾਲ 2024 ਵਿੱਚ ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੇ ਰਵਾਇਤੀ ਜ਼ਿਲ੍ਹਾ ਕੈਡਰ ਨੂੰ ਬਦਲ ਕੇ ਸੂਬਾ ਕੈਡਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਕਾਰਨ ਨਵੀਂ ਭਰਤੀ, ਤਰੱਕੀਆਂ ਅਤੇ ਕਾਨੂੰਨੀ ਮਾਮਲਿਆਂ ਸਬੰਧੀ ਕਈ ਤਰ੍ਹਾਂ ਦੀਆਂ ਉਲਝਣਾਂ ਅਤੇ ਅੜਚਨਾਂ ਪੈਦਾ ਹੋ ਰਹੀਆਂ ਸਨ।ਔਜਲਾ ਅਨੁਸਾਰ, ਯੂਨੀਅਨ ਨੇ ਜਥੇਬੰਦਕ ਅਨੁਸ਼ਾਸਨ ਕਾਇਮ ਰੱਖਦਿਆਂ ਸੀਨੀਅਰ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਸ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਪਟਵਾਰੀਆਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।ਜ਼ਿਲ੍ਹਾ ਕੈਡਰ ਦੀ ਬਹਾਲੀ ਸਬੰਧੀ ਗਜ਼ਟ ਨੋਟੀਫਿਕੇਸ਼ਨ ਜਾਰੀਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਜਥੇਬੰਦੀ ਦੀਆਂ ਦਲੀਲਾਂ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਨੇ ਹਾਂਪੱਖੀ ਪਹੁੰਚ ਅਪਣਾਈ ਅਤੇ ਪਟਵਾਰੀਆਂ ਦਾ ਸੂਬਾ ਕੈਡਰ ਰੱਦ ਕਰਕੇ ਮੁੜ ਜ਼ਿਲ੍ਹਾ ਕੈਡਰ ਬਹਾਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਰਕਾਰ ਵੱਲੋਂ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ 1,001 ਨਵੇਂ ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਫੈਸਲੇ ਦਾ ਵੀ ਸਵਾਗਤ ਕੀਤਾ।ਨਵੇਂ ਪਟਵਾਰੀਆਂ ਦੀਆਂ ਤਨਖਾਹਾਂ ਵਧਾਉਣ ਅਤੇ ਟੈਕਨੀਕਲ ਸਕੇਲ ਦੇਣ ਦੀ ਮੰਗਪ੍ਰੈੱਸ ਕਾਨਫਰੰਸ ਦੌਰਾਨ ਬਲਰਾਜ ਸਿੰਘ ਔਜਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਨਵੇਂ ਪਟਵਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ 17 ਜੁਲਾਈ 2020 ਤੋਂ ਬਾਅਦ ਸੇਵਾ ਵਿੱਚ ਆਏ ਪਟਵਾਰੀਆਂ ਦੀਆਂ ਘੱਟ ਤਨਖਾਹਾਂ ਵਿੱਚ ਤੁਰੰਤ ਵਾਧਾ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਮਾਲ ਵਿਭਾਗ ਦੇ ਕੰਮਾਂ ਦੀ ਗੁੰਝਲਦਾਰ ਅਤੇ ਤਕਨੀਕੀ ਪ੍ਰਕਿਰਤੀ ਨੂੰ ਦੇਖਦਿਆਂ ਪਟਵਾਰੀਆਂ ਨੂੰ ਢੁਕਵਾਂ ਟੈਕਨੀਕਲ ਪੇਅ ਸਕੇਲ ਦੇਣ ਦੀ ਮੰਗ ਵੀ ਕੀਤੀ।ਕਈ ਜ਼ਿਲ੍ਹਿਆਂ ਦੇ ਯੂਨੀਅਨ ਆਗੂ ਰਹੇ ਮੌਜੂਦਇਸ ਪ੍ਰੈੱਸ ਕਾਨਫਰੰਸ ਵਿੱਚ ਬਲਰਾਜ ਸਿੰਘ ਔਜਲਾ ਦੇ ਨਾਲ ਆਲ ਇੰਡੀਆ ਨੁਮਾਇੰਦੇ ਸੁਮਨਦੀਪ ਸਿੰਘ ਭੁੱਲਰ, ਪੰਜਾਬ ਨੁਮਾਇੰਦੇ ਰੋਪੜ ਗੁਰਵਿੰਦਰ ਸਿੰਘ, ਪੰਜਾਬ ਨੁਮਾਇੰਦੇ ਮਾਨਸਾ ਪ੍ਰਦੀਪ ਸ਼ਰਮਾ, ਮੋਹਾਲੀ ਜ਼ਿਲ੍ਹਾ ਪ੍ਰਧਾਨ ਸੌਰਵ ਸ਼ੁਕਲਾ, ਸੰਗਰੂਰ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਸਰਾਓ, ਮਾਨਸਾ ਜ਼ਿਲ੍ਹਾ ਪ੍ਰਧਾਨ ਗੁਣਸ਼ੀਲ ਸਿੰਗਲਾ ਅਤੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਖੰਗੂੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਯੂਨੀਅਨ ਨੇ ਉਮੀਦ ਜਤਾਈ ਕਿ ਸਰਕਾਰ ਵੱਲੋਂ ਪਟਵਾਰੀਆਂ ਦੀਆਂ ਬਾਕੀ ਮੰਗਾਂ ‘ਤੇ ਵੀ ਜਲਦ ਵਿਚਾਰ ਕਰਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।Read More

Rozana Times

LEAVE A REPLY

Please enter your comment!
Please enter your name here