ਹੜਤਾਲ ਦੇ ਚਲਦਿਆਂ ਸਵੇਰੇ ਤੋਂ ਹੀ ਸੂਬੇ ਦੇ ਵੱਖ-ਵੱਖ ਬੱਸ ਸਟੈਂਡਾਂ ‘ਤੇ ਭਾਰੀ ਸੁੰਨਸਾਨ ਛਾ ਗਈ ਹੈ। ਰੋਜ਼ਾਨਾ ਆਵਾਜਾਈ ਲਈ ਸਰਕਾਰੀ ਬੱਸਾਂ ‘ਤੇ ਨਿਰਭਰ ਰਹਿਣ ਵਾਲੇ ਮੁਸਾਫ਼ਰ, ਖ਼ਾਸ ਤੌਰ ‘ਤੇ ਵਿਦਿਆਰਥੀ, ਦਫ਼ਤਰੀ ਕਰਮਚਾਰੀ ਅਤੇ ਮਹਿਲਾ ਯਾਤਰੀ, ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਬੱਸ ਸੇਵਾ ਨਾ ਮਿਲਣ ਕਾਰਨ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਟੈਕਸੀਆਂ, ਆਟੋ-ਰਿਕਸ਼ਿਆਂ ਅਤੇ ਨਿੱਜੀ ਵਾਹਨਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਖ਼ਰਚੇ ਵੀ ਕਾਫ਼ੀ ਵਧ ਗਏ ਹਨ। ਪੰਜਾਬ ਦੇ ਆਮ ਲੋਕਾਂ ਨੂੰ ਅੱਜ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਘਰੋਂ ਜਲਦੀ ਨਿਕਲਣਾ ਪੈ ਸਕਦਾ ਹੈ, ਕਿਉਂਕਿ ਸੂਬੇ ਦੇ ਤਿੰਨ ਪ੍ਰਮੁੱਖ ਸਰਕਾਰੀ ਟਰਾਂਸਪੋਰਟ ਅਦਾਰਿਆਂ—ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. (PRTC)— ਦੀਆਂ ਬੱਸਾਂ ਦਾ ਪਹੀਆ ਥੰਮ੍ਹ ਗਿਆ ਹੈ। ਠੇਕਾ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀ ਕੇਂਦਰੀ ਯੂਨੀਅਨ ਵੱਲੋਂ ਅੱਜ ਸੂਬਾ-ਵਿਆਪੀ ਕੰਮ ਬੰਦੀ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਬੱਸਾਂ ਡਿਪੂਆਂ ਵਿਚ ਹੀ ਖੜ੍ਹੀਆਂ ਹਨ ਅਤੇ ਰੂਟਾਂ ‘ਤੇ ਨਹੀਂ ਉੱਤਰੀਆਂ।ਇਹ ਫ਼ੈਸਲਾ ‘ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ’ ਵੱਲੋਂ ਲਿਆ ਗਿਆ ਹੈ। ਕਰਮਚਾਰੀ ਲੀਡਰਾਂ ਅਨੁਸਾਰ, ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵਿਚ ਅਸਥਾਈ ਮੁਲਾਜ਼ਮਾਂ ਨੂੰ ਸਥਾਈ ਰੁਜ਼ਗਾਰ ਦੇਣਾ, ਕੰਪਨੀਆਂ ਰਾਹੀਂ ਰੱਖੇ ਗਏ ਬਾਹਰੀ ਕਾਮਿਆਂ (ਆਊਟਸੋਰਸਿੰਗ) ਦੀ ਪ੍ਰਥਾ ਨੂੰ ਖ਼ਤਮ ਕਰਨਾ ਅਤੇ ਪਿਛਲੇ ਸਾਲ ਦੇ ਇਕ ਪ੍ਰਦਰਸ਼ਨ ਦੌਰਾਨ ਆਗੂਆਂ ਖ਼ਿਲਾਫ਼ ਦਰਜ ਕਰਵਾਏ ਗਏ ਪੁਲਸ ਮਾਮਲਿਆਂ ਨੂੰ ਵਾਪਸ ਕਰਵਾਉਣਾ ਸ਼ਾਮਲ ਹੈ।ਹੜਤਾਲ ਦੇ ਚਲਦਿਆਂ ਸਵੇਰੇ ਤੋਂ ਹੀ ਸੂਬੇ ਦੇ ਵੱਖ-ਵੱਖ ਬੱਸ ਸਟੈਂਡਾਂ ‘ਤੇ ਭਾਰੀ ਸੁੰਨਸਾਨ ਛਾ ਗਈ ਹੈ। ਰੋਜ਼ਾਨਾ ਆਵਾਜਾਈ ਲਈ ਸਰਕਾਰੀ ਬੱਸਾਂ ‘ਤੇ ਨਿਰਭਰ ਰਹਿਣ ਵਾਲੇ ਮੁਸਾਫ਼ਰ, ਖ਼ਾਸ ਤੌਰ ‘ਤੇ ਵਿਦਿਆਰਥੀ, ਦਫ਼ਤਰੀ ਕਰਮਚਾਰੀ ਅਤੇ ਮਹਿਲਾ ਯਾਤਰੀ, ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਬੱਸ ਸੇਵਾ ਨਾ ਮਿਲਣ ਕਾਰਨ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਟੈਕਸੀਆਂ, ਆਟੋ-ਰਿਕਸ਼ਿਆਂ ਅਤੇ ਨਿੱਜੀ ਵਾਹਨਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਖ਼ਰਚੇ ਵੀ ਕਾਫ਼ੀ ਵਧ ਗਏ ਹਨ।ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ (ਪਟਿਆਲਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ 10 ਵਜੇ ਉਨ੍ਹਾਂ ਦੀ ਟਰਾਂਸਪੋਰਟ ਮੰਤਰੀ ਨਾਲ ਗੱਲਬਾਤ ਤੈਅ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਸ ਮੀਟਿੰਗ ਦੌਰਾਨ ਕੋਈ ਸਵੀਕਾਰਯੋਗ ਰਾਹਤ ਨਾ ਮਿਲੀ, ਤਾਂ ਮਜ਼ਦੂਰ ਯੂਨੀਅਨ ਇਸ ਹੜਤਾਲ ਨੂੰ ਅਣਮਿਥੇ ਸਮੇਂ ਲਈ ਜਾਰੀ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਹਾਲਾਂਕਿ, ਜੇਕਰ ਸਰਕਾਰ ਵੱਲੋਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਈ ਗਈ ਅਤੇ ਰਾਹਤ ਦਿੱਤੀ ਗਈ, ਤਾਂ ਹੜਤਾਲ ਨੂੰ ਤੁਰਤ ਵਾਪਸ ਲੈਣ ‘ਤੇ ਵੀ ਵਿਚਾਰ ਕੀਤਾ ਜਾਵੇਗਾ।







