ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਇੱਕ ਹੋਰ ਸੂਚੀ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ |

0
2
Punjab Di Taja Khabar

ਆਮ ਆਦਮੀ ਪਾਰਟੀ ਚੰਡੀਗੜ੍ਹ ਵੱਲੋਂ ਨਵੀਂ ਸੂਬਾ ਟੀਮ ਅਤੇ ਕੋਰ ਕਮੇਟੀ ਦਾ ਐਲਾਨ। ਗਗਨਦੀਪ ਸਿੰਘ ਬਰਾੜ ਸੂਬਾ ਪ੍ਰਧਾਨ ਨਿਯੁਕਤ, 18 ਆਗੂਆਂ ਨੂੰ ਮਿਲੀਆਂ ਜ਼ਿੰਮੇਵਾਰੀਆਂ। ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਇੱਕ ਹੋਰ ਸੂਚੀ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ ਚੰਡੀਗੜ੍ਹ: ਆਮ ਆਦਮੀ ਪਾਰਟੀ ਚੰਡੀਗੜ੍ਹ ਵੱਲੋਂ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੀਂ ਸੂਬਾ ਟੀਮ ਅਤੇ ਕੋਰ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਜਾਰੀ ਅਧਿਕਾਰਤ ਐਲਾਨ ਅਨੁਸਾਰ ਗਗਨਦੀਪ ਸਿੰਘ ਬਰਾੜ ਨੂੰ ਚੰਡੀਗੜ੍ਹ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਆਗੂਆਂ ਨੂੰ ਵੀ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਪਾਰਟੀ ਵੱਲੋਂ ਜਾਰੀ ਸੂਚੀ ਮੁਤਾਬਕ ਆਦਿਲ ਬਰਾੜ ਅਤੇ ਹਰਮਨਪ੍ਰੀਤ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਦੀਪਾਂਸ਼ੂ ਸ਼ਰਮਾ ਨੂੰ ਸੂਬਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਇਸੇ ਤਰ੍ਹਾਂ ਨਵਜੋਤ ਕੌਰ ਅਤੇ ਗੌਰਵ ਮੋਟਨ ਨੂੰ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਿਕੀ ਧਨੋਆ ਅਤੇ ਹਰਮਨਜੀਤ ਨੂੰ ਪਾਰਟੀ ਦਾ ਬੁਲਾਰਾ ਬਣਾਇਆ ਗਿਆ ਹੈ।ਕੋਰ ਕਮੇਟੀ ਦੇ ਅਹੁਦੇਦਾਰਾਂ ਦਾ ਵੀ ਐਲਾਨਪਾਰਟੀ ਵੱਲੋਂ ਕੋਰ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ। ਗੁਰਜੰਟ ਸਿੰਘ ਮੱਲ੍ਹੀ ਨੂੰ ਕੋਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਆਯੂਸ਼ ਖਟਕੜ, ਪ੍ਰਿੰਸ ਚੌਧਰੀ, ਆਕਾਸ਼ਦੀਪ ਸਿੰਘ, ਹਰਪ੍ਰੀਤ ਸਿੰਘ ਭੁੱਲਰ, ਗੁਰਪ੍ਰੀਤ ਕੰਬੋਜ, ਕੰਵਲ ਪ੍ਰੀਤ ਸਿੰਘ ਜੱਜ, ਅਭਿਸ਼ੇਕ ਆਹੂਜਾ, ਅੰਮ੍ਰਿਤ ਢਿੱਲੋਂ ਅਤੇ ਨਵਪ੍ਰੀਤ ਗੰਗਾ ਨੂੰ ਕੋਰ ਕਮੇਟੀ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।ਨਵੀਂ ਸੂਬਾ ਟੀਮ ਦੀ ਪੂਰੀ ਸੂਚੀਗਗਨਦੀਪ ਸਿੰਘ ਬਰਾੜ – ਸੂਬਾ ਪ੍ਰਧਾਨਆਦਿਲ ਬਰਾੜ – ਸੂਬਾ ਮੀਤ ਪ੍ਰਧਾਨਹਰਮਨਪ੍ਰੀਤ – ਸੂਬਾ ਮੀਤ ਪ੍ਰਧਾਨਦੀਪਾਂਸ਼ੂ ਸ਼ਰਮਾ – ਸੂਬਾ ਜਨਰਲ ਸਕੱਤਰਨਵਜੋਤ ਕੌਰ – ਸੂਬਾ ਸੰਯੁਕਤ ਸਕੱਤਰਗੌਰਵ ਮੋਟਨ – ਸੂਬਾ ਸੰਯੁਕਤ ਸਕੱਤਰਵਿਕੀ ਧਨੋਆ – ਬੁਲਾਰਾਹਰਮਨਜੀਤ – ਬੁਲਾਰਾਕੋਰ ਕਮੇਟੀ:9.ਗੁਰਜੰਟ ਸਿੰਘ ਮੱਲ੍ਹੀ – ਚੇਅਰਮੈਨ10.ਆਯੂਸ਼ ਖਟਕੜ – ਮੈਂਬਰ11.ਪ੍ਰਿੰਸ ਚੌਧਰੀ – ਮੈਂਬਰ12.ਆਕਾਸ਼ਦੀਪ ਸਿੰਘ – ਮੈਂਬਰ13.ਹਰਪ੍ਰੀਤ ਸਿੰਘ ਭੁੱਲਰ – ਮੈਂਬਰ14.ਗੁਰਪ੍ਰੀਤ ਕੰਬੋਜ – ਮੈਂਬਰ15.ਕੰਵਲ ਪ੍ਰੀਤ ਸਿੰਘ ਜੱਜ – ਮੈਂਬਰ16.ਅਭਿਸ਼ੇਕ ਆਹੂਜਾ – ਮੈਂਬਰ17.ਅੰਮ੍ਰਿਤ ਢਿੱਲੋਂ – ਮੈਂਬਰ18.ਨਵਪ੍ਰੀਤ ਗੰਗਾ – ਮੈਂਬਰਇਹ ਐਲਾਨ ਚੰਡੀਗੜ੍ਹ ਲਈ ਪਾਰਟੀ ਦੇ ਸੂਬਾ ਪ੍ਰਭਾਰੀ ਜਰਨੈਲ ਸਿੰਘ ਵੱਲੋਂ 31 ਅਕਤੂਬਰ 2026 ਨੂੰ ਜਾਰੀ ਕੀਤਾ ਗਿਆ ਹੈ। ਇਸ ਨਵੀਂ ਟੀਮ ਰਾਹੀਂ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਿਆ ਗਿਆ ਹੈ।Read More

Rozana Times

LEAVE A REPLY

Please enter your comment!
Please enter your name here