Mawan Dhiyan Yojana | ਅੱਜ ਮਹਿਲਾਵਾਂ ਦੇ ਫੋਨਾਂ ‘ਤੇ ਮੁੜ ਹੋਵੇਗੀ ਟੂੰ-ਟੂੰ |CM Bhagwant Mann |

0
1
Screenshot

ਅੱਜ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਦੂਜੀ ਕਿਸ਼ਤ ਜਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਠਾਨਕੋਟ ਤੋਂ ਇਸ ਰਕਮ ਨੂੰ ਜਾਰੀ ਕਰਨਗੇ। ਇਸ ਦੌਰਾਨ ਕਰੀਬ 40 ਲੱਖ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਰਕਮ ਟਰਾਂਸਫਰ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਫੋਨਾਂ ‘ਤੇ ₹1,000 ਅਤੇ ₹1,500 ਜਮ੍ਹਾਂ ਹੋਣ ਦੇ ਸੁਨੇਹੇ ਆਉਣਗੇ। ਇਹ ਕਿਸ਼ਤ ਉਨ੍ਹਾਂ ਮਹਿਲਾਵਾਂ ਲਈ ਹੈ, ਜਿਨ੍ਹਾਂ ਨੂੰ 1 ਜੁਲਾਈ ਨੂੰ ਰਕਮ ਨਹੀਂ ਮਿਲੀ ਸੀ। ਉਨ੍ਹਾਂ ਨੂੰ ਜੁਲਾਈ, ਅਗਸਤ ਅਤੇ ਸਤੰਬਰ ਦੀਆਂ ਤਿੰਨ ਮਹੀਨਿਆਂ ਦੀ ਇਕੱਠੀ ਕਿਸ਼ਤ ਦਿੱਤੀ ਜਾਵੇਗੀ। ਆਪਣੇ ਪਠਾਨਕੋਟ ਦੌਰੇ ਦੌਰਾਨ ਮੁੱਖ ਮੰਤਰੀ ਮਾਨ ਮੈਡੀਕਲ ਕਾਲਜ ਵਿੱਚ ਵੀ ਸੰਬੋਧਨ ਕਰਨਗੇ।

Rozana Times

LEAVE A REPLY

Please enter your comment!
Please enter your name here