Mawan Dhiyan Satkar Yojana Registration- ਪੰਜਾਬ ਵਿਚ 40 ਲੱਖ ਔਰਤਾਂ ਦੇ ਖਾਤਿਆਂ ਵਿਚ ਪੈਸੇ ਆਉਣਗੇ। ਅੱਜ 1 ਅਗਸਤ ਤੋਂ 40 ਲੱਖ ਔਰਤਾਂ ਦੇ ਮੋਬਾਈਲਾਂ ਉਤੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਿਲਣ ਵਾਲੀ ਰਕਮ ਦੀਆਂ ਫਿਰ ਘੰਟੀਆਂ ਵੱਜਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ, KCC ‘ਚ 26 ਸਾਲਾਂ ਬਾਅਦ ਇਤਿਹਾਸਕ ਬਦਲਾਅMawan Dhiyan Satkar Yojana Registration- ਪੰਜਾਬ ਵਿਚ 40 ਲੱਖ ਔਰਤਾਂ ਦੇ ਖਾਤਿਆਂ ਵਿਚ ਪੈਸੇ ਆਉਣਗੇ। ਅੱਜ 1 ਅਗਸਤ ਤੋਂ 40 ਲੱਖ ਔਰਤਾਂ ਦੇ ਮੋਬਾਈਲਾਂ ਉਤੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਿਲਣ ਵਾਲੀ ਰਕਮ ਦੀਆਂ ਫਿਰ ਘੰਟੀਆਂ ਵੱਜਣਗੀਆਂ।ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ 3,000 ਰੁਪਏ ਅਤੇ ਐਸਸੀ ਸ਼੍ਰੇਣੀ ਦੀਆਂ ਔਰਤਾਂ ਨੂੰ 4,500 ਰੁਪਏ ਮਿਲਣਗੇ। ਅੱਜ ਮੁੱਖ ਮੰਤਰੀ ਭਗਵੰਤ ਮਾਨ ਪਠਾਨਕੋਟ ਤੋਂ ਇਸ ਸਕੀਮ ਦੀ ਦੂਜੀ ਕਿਸ਼ਤ ਜਾਰੀ ਕਰਨਗੇ।ਮੁੱਖ ਮੰਤਰੀ ਭਗਵੰਤ ਮਾਨ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਦੇ ਤਹਿਤ ਪਠਾਨਕੋਟ ਤੋਂ ਇਹ ਰਕਮ ਟ੍ਰਾਂਸਫਰ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਲਾਭਪਾਤਰੀ ਔਰਤਾਂ ਨੂੰ ਇੱਕੋ ਸਮੇਂ ਤਿੰਨ ਮਹੀਨਿਆਂ ਦੀ ਰਕਮ ਮਿਲੇਗੀ। ਇਸ ਤੋਂ ਪਹਿਲਾਂ 32 ਲੱਖ ਔਰਤਾਂ ਦੇ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਇਸ ਪ੍ਰੋਗਰਾਮ ਨਾਲ ‘ਆਪ’ ਸਰਕਾਰ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਸਭ ਤੋਂ ਵੱਡੀ ਗਾਰੰਟੀ ਵਿੱਚ ਲਗਭਗ 98 ਲੱਖ ਔਰਤਾਂ ਵਿੱਚੋਂ 72 ਲੱਖ ਔਰਤਾਂ ਨੂੰ ਕਵਰ ਕਰ ਲਵੇਗੀ। ਅੱਜ ਸਿਰਫ ਉਨ੍ਹਾਂ ਮਹਿਲਾਵਾਂ ਦੇ ਖਾਤਿਆਂ ਵਿਚ ਪੈਸੇ ਆਉਣਗੇ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਲੇਟ ਹੋਣ ਕਾਰਨ ਪਿਛਲੇ ਮਹੀਨੇ ਨਹੀਂ ਮਿਲੇ ਸਨ। ਸਰਕਾਰ 3 ਮਹੀਨਿਆਂ ਦੀ ਇਕੱਠੀ ਕਿਸ਼ਤ ਦੇ ਪੈਸੇ ਪਾਵੇਗੀ। ਜਿਨ੍ਹਾਂ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਉਨ੍ਹਾਂ ਦੇ ਖਾਤਿਆਂ ਵਿਚ ਅੱਜ 3,000 ਰੁਪਏ ਅਤੇ 4,500 ਰੁਪਏ ਆਉਣਗੇ।ਪੰਜਾਬ ਵਿਚ 2.15 ਕਰੋੜ ਵੋਟਰ ਹਨ, ਇਨ੍ਹਾਂ ਵਿਚ 1.02 ਕਰੋੜ ਔਰਤਾਂ ਹਨ। ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਕੁੱਲ ਵੋਟਰਾਂ ਵਿੱਚੋਂ 45% ਤੋਂ ਵੱਧ ਔਰਤਾਂ ਹਨ। ਸਰਕਾਰੀ ਅੰਕੜਿਆਂ ਅਨੁਸਾਰ, ਪਟਿਆਲਾ ਜ਼ਿਲ੍ਹਾ 5,50,035 ਰਜਿਸਟ੍ਰੇਸ਼ਨਾਂ ਨਾਲ ਪਹਿਲੇ ਸਥਾਨ ‘ਤੇ ਹੈ, ਜਦਕਿ ਅੰਮ੍ਰਿਤਸਰ ਦੂਜੇ ਨੰਬਰ ‘ਤੇ ਹੈ। ਸਿਰਫ਼ ਜੁਲਾਈ ਮਹੀਨੇ ਵਿੱਚ ਹੀ 37 ਲੱਖ ਤੋਂ ਵੱਧ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜਦਕਿ ਜੂਨ ਮਹੀਨੇ ਦੌਰਾਨ ਕਰੀਬ 33 ਲੱਖ ਮਹਿਲਾਵਾਂ ਨੇ ਇਸ ਸਕੀਮ ਲਈ ਅਰਜ਼ੀਆਂ ਦਿੱਤੀਆਂ ਸਨ।ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫ਼ਵਾਹਾਂ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ‘ਤੇ ਕੋਈ ਰੋਕ ਨਹੀਂ ਲਗਾਈ ਗਈ।ਉਨ੍ਹਾਂ ਕਿਹਾ ਕਿ ਸਰਕਾਰ ਯੋਜਨਾ ਨੂੰ ਪਹਿਲਾਂ ਵਾਂਗ ਹੀ ਲਾਗੂ ਕਰ ਰਹੀ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਫੈਲਾਈਆਂ ਜਾ ਰਹੀਆਂ ਝੂਠੀਆਂ ਖ਼ਬਰਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਸਰਕਾਰ ਸਿਰਫ਼ ਐਲਾਨ ਨਹੀਂ ਕਰਦੀ, ਸਗੋਂ ਵਾਅਦਿਆਂ ਨੂੰ ਜ਼ਮੀਨੀ ਪੱਧਰ ‘ਤੇ ਪੂਰਾ ਕਰਦੀ ਹੈ।First Published :Aug 01, 2026 10:32 AM ISTRead More
- Advertisement -
Recent Posts
Most Popular
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕਰੇ...
ਅੰਮ੍ਰਿਤਸਰ, 1 ਅਗਸਤ: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਲਾਂਘੇ ਨੂੰ ਅਜੇ ਮੁੜ ਨਾ ਖੋਲ੍ਹਣ ਸਬੰਧੀ ਕੇਂਦਰੀ...
ਮਦਨ ਲਾਲ ਜਲਾਲਪੁਰ ਦੇ ਸਮਰਥਨ ‘ਚ ਸਾਬਕਾ CM ਚੰਨੀ, ਕਿਹਾ- ਕਾਂਗਰਸ ਨੂੰ ਸਾਰੇ ਆਗੂਆਂ...
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਦਨ ਲਾਲ ਜਲਾਲਪੁਰ ਦੇ ਨਿਲੰਬਨ ਨੋਟਿਸ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਾਂਗਰਸ ਨੂੰ ਆਪਣੇ ਤਜਰਬੇਕਾਰ ਆਗੂਆਂ...
ਜੇ ਟੂੰ-ਟੂੰ ਨਾ ਕਰਾਈ ਤਾਂ CM ਬਣਾਉਣ ਦਾ ਕੀ ਫਾਇਦਾ? : ਮੁੱਖ ਮੰਤਰੀ ਭਗਵੰਤ...
ਪੰਜਾਬ ਵਿੱਚ 40 ਲੱਖ ਔਰਤਾਂ ਨੂੰ ਪੈਸੇ ਮਿਲੇ: ਜਨਰਲ ਸ਼੍ਰੇਣੀ ਲਈ ₹3,000, ਅਨੁਸੂਚਿਤ ਜਾਤੀ ਸ਼੍ਰੇਣੀ ਲਈ ₹4,500 ਸਰਕਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ...
Breaking-ਪੰਜਾਬ ‘ਚ 8 ਲੱਖ ਮਨਰੇਗਾ ਜੌਬ ਕਾਰਡ ਰੱਦ, 14 ਲੱਖ ਕਾਮੇ ਮਨਰੇਗਾ ਸਕੀਮ ਤੋਂ...
-ਪੰਜਾਬ 'ਚ 8 ਲੱਖ ਮਨਰੇਗਾ ਜੌਬ ਕਾਰਡ ਰੱਦ, 14 ਲੱਖ ਕਾਮੇ ਮਨਰੇਗਾ ਸਕੀਮ ਤੋਂ ਬਾਹਰਪੰਜਾਬ ਵਿੱਚ ਮਨਰੇਗਾ (ਹੁਣ 'ਵਿਕਸਿਤ ਭਾਰਤ ਜੀ ਰਾਮ ਜੀ') ਸਕੀਮ...
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਬਾਰੇ ਆਈ ਵੱਡੀ ਖਬਰ! |
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਪਾਰਟੀ ਅੰਦਰ ਧੜੇਬੰਦੀ ਨੂੰ ਖਤਮ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਕਾਂਗਰਸ ਨੇ...















