ਅੰਮ੍ਰਿਤਸਰ: ਪੰਜਾਬ ਦੀ ਸਾਬਕਾ ਸਿਹਤ ਮੰਤਰੀ ਅਤੇ ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਲਾਈਵ ਹੋਕੇ ਪੁਸ਼ਟੀ ਕੀਤੀ ਗਈ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਸਿਰਫ਼ ਅਫ਼ਵਾਹ ਹੈ। ਉਨ੍ਹਾਂ ਲਾਈਵ ਹੋ ਕੇ ਕਿਹਾ ਕਿ ਉਹ ਜ਼ਿੰਦਾ ਹਨ ਤੇ ਕਈ ਸਾਲਾਂ ਤੱਕ ਜਿਊਂਦੇ ਰਹਿਣਗੇ। ਹੁਣ ਉਹਨਾਂ ਨੇ ਅਯੁੱਧਿਆ ਜਾ ਕੇ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰਨੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਜੇ ਭਾਰਤ ਮਾਤਾ ਦੀ ਹੋਰ ਸੇਵਾ ਕਰਨੀ ਹੈ।
ਪੰਜਾਬ ਦੇ ਸਕੂਲਾਂ ‘ਤੇ ਸੇਵਾ ਕੇਂਦਰਾਂ ਦਾ ਬੱਦਲਿਆ ਸਮਾਂ
ਦਰਅਸਲ ਬੀਤੇ ਦੋ ਚਾਰ ਦਿਨਾਂ ਪਹਿਲਾ ਇਕ ਖ਼ਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਕਿ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਅਤੇ ਦੁਰਗਿਆਣਾ ਕਮੇਟੀ ਦੀ ਮੌਜੂਦਾ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਦੀ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਉਹਨਾਂ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਗ੍ਰੇਟਰ ਕੈਲਾਸ਼ ਕਲੋਨੀ ਨਵੀਂ ਦਿੱਲੀ ਵਿਚ ਕੀਤਾ ਜਾਵੇਗਾ।
ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਅਜਹਿਆ ਖ਼ਬਰਾਂ ਫਲਾਉਣ ਵਾਲੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।