ਵਿਰਸਾ ਸਿੰਘ ਵਲਟੋਹਾ ਨੇ ‘ਆਪ’ ਵਿਧਾਇਕਾਂ ਬਲਜਿੰਦਰ ਕੌਰ ਤੇ ਕਾਰਵਾਈ ਦੀ ਮੰਗ ਕਰਦਿਆਂ ਫੋਟੋਆਂ ਕੀਤੀਆ ਸਾਂਝੀਆਂ

ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਬਲਜਿੰਦਰ ਕੌਰ ਤੇ ਨਿਸ਼ਾਨਾ ਸਾਧਦੇ ਹੋਏ SGPC ਨੂੰ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ਤੇ ਫੋਟੋਆ ਸਾਂਝੀ ਕਰਦੇ ਹੋਏ ਲਿਖਿਆ ਕਿ ਹੰਕਾਰ ਵਿੱਚ ਵੱਡਾ ਗੁਨਾਹ………..ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਣਾਂ ਵਿੱਚ ਅਜਿਹੇ ਮੌਕੇ ‘ਤੇ ਨਤਮਸਤਕ ਹੋਣਾ ਸ਼ਲਾਘਾਯੋਗ ਹੈ ਪਰ ਸ਼੍ਰੀ ਦਰਬਾਰ ਸਾਹਿਬ ਅੰਦਰ ਆਪਣੀ ਸਕਿਉਰਟੀ ਵਾਲੀ ਪੁਲਿਸ ਨੂੰ ਵਰਦੀ ਸਮੇਤ ਨਾਲ ਲੈਕੇ ਜਾਣਾ ਮਰਯਾਦਾ ਦੀ ਘੋਰ ਉਲੰਘਣਾ ਹੈ।

ਅੱਗੇ ਤੋਂ ਮਰਯਾਦਾ ਦੀ ਉਲੰਘਣਾ ਕਰਨ ਦੀ ਕਿਸੇ ਦੀ ਵੀ ਜੁਰਅਤ ਨਾਂ ਪਵੇ ਇਸ ਕਰਕੇ MLA ਬੀਬੀ ਬਲਜਿੰਦਰ ਕੌਰ ਤਲਵੰਡੀ ਸਾਬੋ,ਉਨਾਂ ਦੇ ਪਤੀ ਸ.ਸੁਖਰਾਜ ਸਿੰਘ ਬੱਲ ਅਤੇ ਸੰਬੰਧਿਤ ਪੁਲਿਸ ਮੁਲਾਜ਼ਮਾਂ ਵਿਰੁੱਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਕਰੇ।” ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ।

See also  ਕਿਸਾਨ ਯੂਨੀਅਨ ਏਕਤਾ ਦੇ ਵੱਲੋਂ 13 ਮਾਰਚ ਨੂੰ ਕੱਢਿਆ ਜਾਵੇਗਾ ਮਾਰਚ