ਪੰਜਾਬ ਦੇ ਸਕੂਲਾਂ ‘ਤੇ ਸੇਵਾ ਕੇਂਦਰਾਂ ਦਾ ਬੱਦਲਿਆ ਸਮਾਂ

ਚੰਡੀਗੜ੍ਹ: ਪੰਜਾਬ ‘ਚ ਲਗਾਤਾਰ ਵੱਧ ਰਹੀ ਠੰਡ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਕੂਲਾਂ ਦੇ ਸਮੇਂ ‘ਚ ਬਦਲਾ ਕੀਤਾ ਹੈ। ਹੁਣ ਅੱਜ 1 ਜਨਵਰੀ ਤੋਂ ਲੈ ਕੇ ਅਗਲੀ 14 ਜਨਵਰੀ ਤੱਕ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 3 ਵਜੇ ਬੰਦ ਹੋਣਗੇ।

“ਮੁੰਡਾ ਰੌਕਸਟਾਰ: ਪਿਆਰ ਅਤੇ ਇੰਸਾਫ਼ ਦੀ ਲੜਾਈ, ਇਸ ਲੋਹੜੀ ‘ਤੇ 12 ਜਨਵਰੀ 2024 ਨੂੰ ਰਿਲੀਜ਼ ਹੋਵੇਗੀ”

ਇਸ ਦੇ ਨਾਲ ਹੀ ਆਂਗਣਵਾੜੀ ਸੈਂਟਰ ਵੀ ਪਹਿਲੀ ਜਨਵਰੀ 2024 ਤੋਂ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 1 ਵਜੇ ਬੰਦ ਹੋਣਗੇ। ਠੰਢ ਵਧਣ ਕਰ ਕੇ ਸੂਬਾ ਸਰਕਾਰ ਨੇ ਸੇਵਾ ਕੇਂਦਰਾਂ ਦਾ ਸਮਾਂ ਵੀ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਕਰ ਦਿੱਤਾ ਹੈ।

See also  ਦਿੱਲੀ ਮੋਰਚੇ ਦਾ ਫਿਰ ਤੋਂ ਵੱਜਿਆ ਬਿਗੁਲ, ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ