Dilroj Murder Case Update |ਦਿਲਰੋਜ਼ ਦੀ ਕਾਤਲ ਨੂੰ ਨਹੀਂ ਹੋਵੇਗੀ ਫਾਂਸੀ, ਹਾਈਕੋਰਟ ਨੇ ਬਦਲਿਆ ਫੈਸਲਾ| High Court |

0
13
Screenshot

ਲੁਧਿਆਣਾ ਵਿੱਚ ਬੱਚੀ ਨੂੰ ਜ਼ਿੰਦਾ ਦਫ਼ਨ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਦੋਸ਼ੀ ਮਹਿਲਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਅਦਾਲਤ ਦੇ ਹੁਕਮਾਂ ਮੁਤਾਬਕ ਦੋਸ਼ੀ ਮਹਿਲਾ ਨੂੰ 30 ਸਾਲ ਦੀ ਸਜ਼ਾ ਜੇਲ੍ਹ ਵਿੱਚ ਕੱਟਣੀ ਹੋਵੇਗੀ ਅਤੇ ਇਸ ਦੌਰਾਨ ਕਿਸੇ ਤਰ੍ਹਾਂ ਦੀ ਛੋਟ ਨਹੀਂ ਮਿਲੇਗੀ। ਇਸ ਮਾਮਲੇ ਵਿੱਚ ਸੈਸ਼ਨ ਕੋਰਟ ਨੇ ਕਰੀਬ 2 ਸਾਲ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਸੀ। ਦਰਅਸਲ 28 ਨਵੰਬਰ 2021 ਨੂੰ ਬੱਚੀ ਦੀ ਮੌਤ ਹੋਈ ਸੀ ਅਤੇ ਦੋਸ਼ ਹੈ ਕਿ ਮਹਿਲਾ ਨੇ ਟੋਆ ਪੁੱਟ ਕੇ ਬੱਚੀ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਸੀ। ਜਾਂਚ ਦੌਰਾਨ ਮਹਿਲਾ ਨੂੰ ਐਕਟਿਵਾ ‘ਤੇ ਬੱਚੀ ਨੂੰ ਲੈ ਜਾਂਦੇ ਵੀ ਦੇਖਿਆ ਗਿਆ ਸੀ।

Rozana Times

LEAVE A REPLY

Please enter your comment!
Please enter your name here