ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਹਾਕੀ ਟੀਮ ਦੇ ਮੈਚ ਦੇਖਣ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਜਾਪਾਨ ਦੌਰੇ ‘ਤੇ ਜਾ ਸਕਦੇ ਹਨ। ਇਸ ਪ੍ਰਸਤਾਵਿਤ ਦੌਰੇ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਰਾਜਨੀਤਿਕ ਮਨਜ਼ੂਰੀ ਮੰਗੀ ਗਈ ਹੈ। ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਹਾਕੀ ਟੀਮ ਦੇ ਮੈਚ ਦੇਖਣ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਜਾਪਾਨ ਦੌਰੇ ‘ਤੇ ਜਾ ਸਕਦੇ ਹਨ। ਇਸ ਪ੍ਰਸਤਾਵਿਤ ਦੌਰੇ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਰਾਜਨੀਤਿਕ ਮਨਜ਼ੂਰੀ ਮੰਗੀ ਗਈ ਹੈ।ਆਮ ਆਦਮੀ ਪਾਰਟੀ (‘ਆਪ’) ਦੇ ਬੁਲਾਰੇ ਬਲਤੇਜ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਇਸ ਜਾਪਾਨ ਦੌਰੇ ਲਈ ਲੋੜੀਂਦੀ ਰਾਜਨੀਤਿਕ ਪ੍ਰਵਾਨਗੀ ਖਾਤਰ ਰਸਮੀ ਤੌਰ ‘ਤੇ ਵਿਦੇਸ਼ ਮੰਤਰਾਲੇ (MEA) ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਪਾਨ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਹਾਕੀ ਮੈਚਾਂ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਸੱਦਾ ਮਿਲਿਆ ਹੈ। ਖੇਡਾਂ, ਖਾਸ ਕਰਕੇ ਹਾਕੀ ਨਾਲ ਡੂੰਘਾ ਲਗਾਅ ਹੋਣ ਕਰਕੇ ਮੁੱਖ ਮੰਤਰੀ ਨਿੱਜੀ ਤੌਰ ‘ਤੇ ਸਟੇਡੀਅਮ ਵਿੱਚ ਮੌਜੂਦ ਰਹਿ ਕੇ ਭਾਰਤੀ ਟੀਮਾਂ ਦਾ ਹੌਂਸਲਾ ਵਧਾਉਣਾ ਚਾਹੁੰਦੇ ਹਨ।ਤੈਅ ਸ਼ਡਿਊਲ ਅਨੁਸਾਰ ਇਹ ਦੌਰਾ 30 ਸਤੰਬਰ ਤੋਂ 3 ਅਕਤੂਬਰ ਤੱਕ ਪ੍ਰਸਤਾਵਿਤ ਹੈ, ਜੋ ਕਿ ਕੇਂਦਰ ਸਰਕਾਰ ਦੀ ਪ੍ਰਵਾਨਗੀ ‘ਤੇ ਨਿਰਭਰ ਕਰੇਗਾ। ਪ੍ਰਸਤਾਵਿਤ ਪ੍ਰੋਗਰਾਮ ਮੁਤਾਬਕ ਸ਼ੁਰੂਆਤੀ ਮੈਚ 30 ਸਤੰਬਰ ਅਤੇ 1 ਅਕਤੂਬਰ ਨੂੰ ਖੇਡੇ ਜਾਣਗੇ, ਜਦੋਂ ਕਿ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੇ ਫਾਈਨਲ ਮੁਕਾਬਲੇ 2 ਅਤੇ 3 ਅਕਤੂਬਰ ਨੂੰ ਹੋਣਗੇ। ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਆਸ ਹੈ ਕਿ ਕੇਂਦਰ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਇਸ ਦੌਰੇ ਲਈ ਲੋੜੀਂਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ।Read More







