Last Updated:Apr 06, 2026 10:43 AM ISTਚੰਡੀਗੜ੍ਹ ਗ੍ਰਨੇਡ ਹਮਲੇ ਦੇ ਪਿੱਛੇ ਜੋ ਸੱਚ ਸਾਹਮਣੇ ਆ ਰਿਹਾ ਹੈ, ਉਹ ਕਾਫੀ ਹੈਰਾਨ ਕਰਨ ਵਾਲਾ ਹੈ। ਵਿਦੇਸ਼ੀ ਕਨੈਕਸ਼ਨ ਅਤੇ ਸੋਸ਼ਲ ਮੀਡੀਆ ਰਾਹੀਂ ਬਣੀ ਇਹ ਸਾਜ਼ਿਸ਼ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਰਹੀ ਹੈ…ਚੰਡੀਗੜ੍ਹ ਗ੍ਰਨੇਡ ਹਮਲੇ ਦਾ ਵੱਡਾ ਖੁਲਾਸਾ: 2 ਮੁੱਖ ਦੋਸ਼ੀ ਗ੍ਰਿਫ਼ਤਾਰਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਨੇ ਚੰਡੀਗੜ੍ਹ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਅਤੇ ਹਰਿਆਣਾ ਪੁਲਿਸ ਦੀ ਮਦਦ ਨਾਲ ਇਸ ਹਮਲੇ ਦੇ ਦੋ ਮੁੱਖ ਦੋਸ਼ੀਆਂ ਨੂੰ ਹਰਿਆਣਾ ਦੇ ਰੇਵਾੜੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਗੁਰਤੇਜ ਸਿੰਘ ਅਤੇ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਰੂਪਨਗਰ ਦੇ ਰਤਨਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਅਮਨਪ੍ਰੀਤ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਰਹਿ ਚੁੱਕਾ ਹੈ ਅਤੇ ਉਸ ਦੇ ਖਿਲਾਫ ਚੋਰੀ ਤੇ ਲੁੱਟ-ਖੋਹ ਦੇ ਮਾਮਲੇ ਦਰਜ ਹਨ।ਪੁਲਿਸ ਦੀ ਇਹ ਕਾਰਵਾਈ ਉਸ ਵੇਲੇ ਹੋਈ ਜਦੋਂ ਇਸ ਮਾਮਲੇ ਵਿੱਚ ਸ਼ਾਮਲ ਹੋਰ ਪੰਜ ਦੋਸ਼ੀਆਂ ਨੂੰ ਇਕ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤਰ੍ਹਾਂ ਹੁਣ ਇਸ ਸਾਜ਼ਿਸ਼ ਨਾਲ ਜੁੜੇ ਸਾਰੇ ਸੱਤ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਹਨ, ਜਿਸ ਨਾਲ ਜਾਂਚ ਨੂੰ ਇੱਕ ਵੱਡੀ ਦਿਸ਼ਾ ਮਿਲੀ ਹੈ।ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਹਮਲਾ ਕਿਸੇ ਆਮ ਯੋਜਨਾ ਦਾ ਹਿੱਸਾ ਨਹੀਂ ਸੀ, ਸਗੋਂ ਇਸ ਦੇ ਪਿੱਛੇ ਵਿਦੇਸ਼ੀ ਹੈਂਡਲਰਾਂ ਦਾ ਜਾਲ ਕੰਮ ਕਰ ਰਿਹਾ ਸੀ। ਡੀਜੀਪੀ ਮੁਤਾਬਕ ਪੁਰਤਗਾਲ ਵਿੱਚ ਬੈਠੇ ਆਈਐਸਆਈ-ਸਮਰਥਿਤ ਬਲਜੋਤ ਸਿੰਘ ਉਰਫ਼ ਜੋਤ ਅਤੇ ਜਰਮਨੀ ਵਿੱਚ ਮੌਜੂਦ ਹਰਜੀਤ ਸਿੰਘ ਲਾਡੀ ਨੇ ਦੋਸ਼ੀਆਂ ਨੂੰ 2 ਲੱਖ ਰੁਪਏ ਦੇ ਇਨਾਮ ਦਾ ਲਾਲਚ ਦੇ ਕੇ ਹਮਲਾ ਕਰਵਾਇਆ।ਮੁੱਢਲੀ ਪੁੱਛਗਿੱਛ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਗੁਰਤੇਜ ਸਿੰਘ ਲਗਭਗ ਛੇ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਨਾਲ ਜੁੜਿਆ ਸੀ। ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰ ਅਤੇ ਗ੍ਰਨੇਡ ਪ੍ਰਾਪਤ ਕੀਤੇ ਅਤੇ ਪੂਰੀ ਯੋਜਨਾ ਤਿਆਰ ਕੀਤੀ।ਘਟਨਾ ਵਾਲੇ ਦਿਨ, 1 ਅਪ੍ਰੈਲ ਨੂੰ, ਦੋਸ਼ੀਆਂ ਨੇ ਪਹਿਲਾਂ ਰੇਕੀ ਕੀਤੀ ਅਤੇ ਫਿਰ ਚੰਡੀਗੜ੍ਹ ਦੇ ਸੈਕਟਰ 37 ਵਿੱਚ ਭਾਜਪਾ ਦਫਤਰ ਦੇ ਬਾਹਰ ਹਮਲਾ ਕੀਤਾ। ਪੁਲਿਸ ਅਨੁਸਾਰ ਅਮਨਪ੍ਰੀਤ ਸਿੰਘ ਨੇ ਗ੍ਰਨੇਡ ਸੁੱਟਿਆ ਜਦਕਿ ਗੁਰਤੇਜ ਸਿੰਘ ਨੇ ਪੂਰੀ ਵਾਰਦਾਤ ਨੂੰ ਮੋਬਾਈਲ ‘ਤੇ ਰਿਕਾਰਡ ਕੀਤਾ, ਜੋ ਹੈਂਡਲਰਾਂ ਨੂੰ ਭੇਜਣ ਲਈ ਕੀਤਾ ਗਿਆ ਸੀ। ਹਮਲੇ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ।ਪੁਲਿਸ ਨੇ ਇਹ ਵੀ ਦੱਸਿਆ ਕਿ ਦੋਸ਼ੀਆਂ ਨੇ ਇਸ ਹਮਲੇ ਨੂੰ ਅੰਜਾਮ ਦੇਣ ਲਈ ਵੱਖ-ਵੱਖ ਸਬ-ਮਾਡਿਊਲਾਂ ਅਤੇ ਕੱਟਆਊਟਸ ਦੀ ਵਰਤੋਂ ਕੀਤੀ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਸਾਜ਼ਿਸ਼ ਕਾਫੀ ਸੁਚੱਜੀ ਤਰ੍ਹਾਂ ਰਚੀ ਗਈ ਸੀ।ਡੀਜੀਪੀ ਗੌਰਵ ਯਾਦਵ ਨੇ ਇਸ ਸਫਲ ਆਪ੍ਰੇਸ਼ਨ ਲਈ ਚੰਡੀਗੜ੍ਹ ਪੁਲਿਸ ਅਤੇ ਹਰਿਆਣਾ ਪੁਲਿਸ ਦੇ ਐਸਟੀਐਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਂਝੀ ਕਾਰਵਾਈ ਨਾਲ ਇਹ ਵੱਡਾ ਖੁਲਾਸਾ ਸੰਭਵ ਹੋ ਸਕਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਖ਼ਰਾਬ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਹੋਰ ਖੁਲਾਸਿਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ, ਜਿਸ ਨਾਲ ਇਹ ਪੂਰੀ ਸਾਜ਼ਿਸ਼ ਹੋਰ ਵੀ ਸਾਫ਼ ਹੋ ਸਕਦੀ ਹੈ।First Published :Apr 06, 2026 10:43 AM ISTRead More
Home Punjab Chandigarh chandigarh grenade attack accused arrested foreign handlers punjab police operation hs |
- Advertisement -
Recent Posts
Most Popular
IND vs PAK FIH Hockey World Cup: ਭਾਰਤ ਨੇ ਪਾਕਿਸਤਾਨ ਖਿਲਾਫ ਵਿਸ਼ਵ ਕੱਪ ਇਤਿਹਾਸ...
India vs Pakistan FIH World Cup: ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਨੀਦਰਲੈਂਡਜ਼ ਵਿੱਚ ਹੋ ਰਹੇ FIH ਵਿਸ਼ਵ ਕੱਪ ਦੇ ਅਗਲੇ ਦੌਰ...
ਪੰਜਾਬ ਸਰਕਾਰ ਵੱਲੋਂ ਐਸ.ਟੀ.ਪੀ.ਆਈ. ਨਾਲ ਸਮਝੌਤਾ ਸਹੀਬੱਧ; ਮੋਹਾਲੀ ਵਿਖੇ 29 ਕਰੋੜ ਰੁਪਏ ਨਾਲ ਸਥਾਪਤ...
ਇਨਕਿਊਬੇਸ਼ਨ ਸੈਂਟਰ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਅਤੇ ਉੱਨਤ ਤਕਨਾਲੋਜੀ-ਅਧਾਰਤ ਸਟਾਰਟਅੱਪਸ ‘ਤੇ ਧਿਆਨ ਕੇਂਦਰਤ ਕਰੇਗਾ: ਅਮਨ ਅਰੋੜਾਇਹ ਹੱਬ...
21 ਅਗਸਤ ਦਾ ਬੰਦ ਖੋਲ੍ਹੇਗਾ ਜਗਤਾਰ ਹਵਾਰਾ ਦੀ ਪੈਰੋਲ ਦਾ ਰਾਹ ? Jagtar Hawara...
ਜਗਤਾਰ ਹਵਾਰਾ ਦੀ ਪੈਰੋਲ ਕਿੱਥੇ ਅਟਕ ਗਈ ? ਕੀ ਪੈਰੋਲ ਦੇ ਦਿਨਾਂ ਨੂੰ ਲੈ ਕੇ ਸਰਕਾਰ ਤੇ ਮੋਰਚੇ ਵਿਚਾਲੇ ਨਹੀਂ ਬਣੀ ਸਹਿਮਤੀ ? 21...
ਬਠਿੰਡਾ ਜ਼ਿਲ੍ਹੇ ਵਿੱਚ 14.57 ਕਰੋੜ ਦੀ ਲਾਗਤ ਨਾਲ 35 ਮੋਘਿਆਂ ਦਾ ਨਵੀਨੀਕਰਨ : ਬਰਿੰਦਰ...
ਇਸ ਉਦਘਾਟਨ ਵਾਲੇ ਖਾਲਾਂ ਦੇ ਨਵੀਨੀਕਰਨ ‘ਤੇ 14.57 ਕਰੋੜ ਰੁਪਏ ਖਰਚਾ ਆਇਆ ਹੈ, ਇਸ ਨਾਲ 16 ਪਿੰਡਾਂ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਜੀਦਾ (ਬਠਿੰਡਾ)...
ਕੀ ਸਰਕਾਰ ‘ਤੇ ਦਬਾਅ ਵਾਲਾ ਪੈਂਤੜਾ ਕੰਮ ਆਵੇਗਾ ? Jagtar Hawara |
ਜਗਤਾਰ ਹਵਾਰਾ ਦੀ ਪੈਰੋਲ ਕਿੱਥੇ ਅਟਕ ਗਈ ? ਕੀ ਪੈਰੋਲ ਦੇ ਦਿਨਾਂ ਨੂੰ ਲੈ ਕੇ ਸਰਕਾਰ ਤੇ ਮੋਰਚੇ ਵਿਚਾਲੇ ਨਹੀਂ ਬਣੀ ਸਹਿਮਤੀ ? 21...















