Chandigarh Chini kubahedi: ਚੀਨੀ ਕੁਬਾਹੇੜੀ ਕਤਲ ਕਾਂਡ ਵਿਚ ਵੱਡਾ ਖੁਲਾਸਾ! ਕੁੜੀ ਨਿਕਲੀ ਮਾਸਟਰਮਾਈਂਡ | ਪੰਜਾਬ ਖ਼ਬਰਾਂ

0
2
Chandigarh Chini kubahedi: ਚੀਨੀ ਕੁਬਾਹੇੜੀ ਕਤਲ ਕਾਂਡ ਵਿਚ ਵੱਡਾ ਖੁਲਾਸਾ! ਕੁੜੀ ਨਿਕਲੀ ਮਾਸਟਰਮਾਈਂਡ | ਪੰਜਾਬ ਖ਼ਬਰਾਂ



Last Updated:May 05, 2026 9:05 AM ISTਗੈਂਗਸਟਰ ਲੱਕੀ ਪਟਿਆਲ ਨੇ ਪੂਰੀ ਯੋਜਨਾ ਨਾਲ ਇਸ ਵਾਰਦਾਤ ਨੂੰ ਅੰਜਾਮ ਦਿਵਾਇਆ। ਉਸ ਨੇ ਸ਼ੂਟਰਾਂ ਰੰਜਨ ਉਰਫ਼ ਪਿਯੂਸ਼ ਪਹਲਵਾਨ ਅਤੇ ਪ੍ਰੀਤਮ ਨੂੰ ਹਥਿਆਰ ਮੁਹੱਈਆ ਕਰਵਾਏ। ਭੱਜਣ ਲਈ ਬਾਈਕ ਅਤੇ ਖਰਚ ਲਈ ਪੈਸਿਆਂ ਦਾ ਵੀ ਪ੍ਰਬੰਧ ਕੀਤਾ।News18ਸੈਕਟਰ-9 ਵਿਚ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਨਾਗਰਾ ਉਰਫ਼ ਚਿੰਨੀ ਕਤਲ ਮਾਮਲੇ ਦੀ ਮਾਸਟਰਮਾਈਂਡ ਇਕ ਕੁੜੀ ਨਿਕਲੀ ਹੈ। ਪੁਲਸ ਨੇ ਚੰਡੀਗੜ੍ਹ ਦੇ ਸੈਕਟਰ-35 ਵਿਚ ਰਹਿਣ ਵਾਲੀ ਅਮਰੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਾਂਚ ਵਿਚ ਸਾਹਮਣੇ ਆਇਆ ਕਿ ਨਿਊ ਚੰਡੀਗੜ੍ਹ ਵਿਚ ਖਰੀਦੀ ਗਈ ਪ੍ਰਾਪਰਟੀ ਦੇ ਵਿਵਾਦ ਕਾਰਨ ਅਮਰੀਨ ਨੇ ਕਤਲ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਗੈਂਗਸਟਰ ਲੱਕੀ ਪਟਿਆਲ ਨੂੰ ਸੁਪਾਰੀ ਦਿੱਤੀ ਸੀ। ਅਮਰੀਨ ਦਾ ਦੋਸ਼ ਹੈ ਕਿ ਚਰਨਪ੍ਰੀਤ (ਚੀਨੀ ਕੁਬਾਹੇੜੀ) ਨੇ ਧੋਖੇ ਨਾਲ ਪ੍ਰਾਪਰਟੀ ਮਹਿੰਗੇ ਦਾਮਾਂ ‘ਤੇ ਵੇਚੀ ਅਤੇ ਕਬਜ਼ਾ ਵੀ ਨਹੀਂ ਦਿੱਤਾ।ਆਰਥਿਕ ਨੁਕਸਾਨ ਤੋਂ ਬਾਅਦ ਅਮਰੀਨ ਨੇ ਰੰਜਿਸ਼ ਰੱਖਦੇ ਹੋਏ ਗੈਂਗਸਟਰ ਲੱਕੀ ਪਟਿਆਲ ਰਾਹੀਂ ਕਤਲ ਦੀ ਸਾਜ਼ਿਸ਼ ਬਣਾਈ। ਮੋਹਾਲੀ ਦੇ ਪਿੰਡ ਕੈਂਬਵਾਲਾ ਦੇ ਰਹਿਣ ਵਾਲੇ 27 ਸਾਲਾ ਪ੍ਰਾਪਰਟੀ ਡੀਲਰ ਹਰਸ਼ਪ੍ਰੀਤ ਸਿੰਘ ਨੇ ਵਿਚੋਲੇ ਦੀ ਭੂਮਿਕਾ ਨਿਭਾਈ। ਹਰਸ਼ਪ੍ਰੀਤ ਨੇ ਐਨਕ੍ਰਿਪਟਿਡ ਐਪ ਰਾਹੀਂ ਅਮਰੀਨ ਦੀ ਗੱਲਬਾਤ ਗੈਂਗਸਟਰ ਲੱਕੀ ਪਟਿਆਲ ਨਾਲ ਕਰਵਾਈ।ਅਮਰੀਨ ਨੇ ਕਤਲ ਦੇ ਬਦਲੇ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਯੋਜਨਾ ਦੇ ਤਹਿਤ ਕੁਬਾਹੇੜੀ ਦੇ ਰਹਿਣ ਵਾਲੇ ਚਰਨਪ੍ਰੀਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਰਾਈਮ ਬ੍ਰਾਂਚ ਦੀ ਟੀਮ ਨੇ ਮਲੋਆ ਦੇ ਸਤਸੰਗ ਭਵਨ ਨੇੜੇ ਤੋਂ ਹਰਸ਼ਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਨ ਨੂੰ ਵੀ ਕਾਬੂ ਕਰ ਲਿਆ।ਹਰਸ਼ਪ੍ਰੀਤ ਕੋਲੋਂ ਇਕ ਵਿਦੇਸ਼ੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਸਨ। ਜਾਂਚ ਵਿਚ ਪਤਾ ਲੱਗਾ ਕਿ ਇਹ ਪਿਸਤੌਲ ਅਮਰੀਨ ਦੇ ਨਾਮ ‘ਤੇ ਰਜਿਸਟਰਡ ਹੈ। ਪੁੱਛਗਿੱਛ ਦੌਰਾਨ ਹਰਸ਼ਪ੍ਰੀਤ ਨੇ ਕਈ ਮਹੱਤਵਪੂਰਨ ਖੁਲਾਸੇ ਕੀਤੇ।ਇਸ ਤੋਂ ਬਾਅਦ ਪੁਲਸ ਨੇ ਕਾਨਟ੍ਰੈਕਟ ਕਿਲਿੰਗ ਦੇ ਪੱਖ ਤੋਂ ਜਾਂਚ ਤੇਜ਼ ਕਰ ਦਿੱਤੀ ਅਤੇ ਅਮਰੀਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਇਸ ਮਾਮਲੇ ਵਿਚ ਹੋਰ ਵੀ ਕਈ ਅਹਿਮ ਖੁਲਾਸਿਆਂ ਦੀ ਉਮੀਦ ਹੈ।ਲੱਕੀ ਪਟਿਆਲ ਨੇ ਸਾਜ਼ਿਸ਼ ਨੂੰ ਅੰਜਾਮ ਦਿੱਤਾਗੈਂਗਸਟਰ ਲੱਕੀ ਪਟਿਆਲ ਨੇ ਪੂਰੀ ਯੋਜਨਾ ਨਾਲ ਇਸ ਵਾਰਦਾਤ ਨੂੰ ਅੰਜਾਮ ਦਿਵਾਇਆ। ਉਸ ਨੇ ਸ਼ੂਟਰਾਂ ਰੰਜਨ ਉਰਫ਼ ਪਿਯੂਸ਼ ਪਹਲਵਾਨ ਅਤੇ ਪ੍ਰੀਤਮ ਨੂੰ ਹਥਿਆਰ ਮੁਹੱਈਆ ਕਰਵਾਏ। ਭੱਜਣ ਲਈ ਬਾਈਕ ਅਤੇ ਖਰਚ ਲਈ ਪੈਸਿਆਂ ਦਾ ਵੀ ਪ੍ਰਬੰਧ ਕੀਤਾ।ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ 18 ਮਾਰਚ ਨੂੰ ਦੋਵੇਂ ਸ਼ੂਟਰਾਂ ਨੇ ਰੇਕੀ ਕਰਨ ਤੋਂ ਬਾਅਦ ਜਿਮ ਤੋਂ ਬਾਹਰ ਨਿਕਲਦੇ ਹੀ ਚਰਨਪ੍ਰੀਤ ਸਿੰਘ ‘ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਹੁਣ ਇਸ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਅਤੇ ਨੈੱਟਵਰਕ ਦੀਆਂ ਕੜੀਆਂ ਜੋੜਣ ਵਿੱਚ ਜੁਟੀ ਹੋਈ ਹੈ।Read More



Rozana Times

LEAVE A REPLY

Please enter your comment!
Please enter your name here