ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ 18 ਅਗਸਤ ਦੀ ਸੁਣਵਾਈ ਟਲ ਗਈ ਹੈ, ਪਰ ਕਈ ਅਹਿਮ ਮੁੱਦੇ ਅਜੇ ਵੀ ਅਦਾਲਤ ਦੇ ਸਾਹਮਣੇ ਹਨ। ਹੁਣ ਨਜ਼ਰਾਂ 29 ਅਗਸਤ ਦੀ ਸੁਣਵਾਈ ‘ਤੇ ਟਿਕ ਗਈਆਂ ਹਨ, ਜਿੱਥੇ ਕਈ ਬਕਾਇਆ ਮਸਲਿਆਂ ‘ਤੇ ਦਲੀਲਾਂ ਹੋਣਗੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 18 ਅਗਸਤ ਨੂੰ ਹੋਣ ਵਾਲੀ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ। ਦੋਵਾਂ ਧਿਰਾਂ ਦੀ ਬੇਨਤੀ ਨੂੰ ਮਨਜ਼ੂਰ ਕਰਦਿਆਂ ਅਦਾਲਤ ਨੇ ਹੁਣ ਅਗਲੀ ਸੁਣਵਾਈ ਲਈ 29 ਅਗਸਤ ਦੀ ਤਾਰੀਖ ਨਿਰਧਾਰਤ ਕੀਤੀ ਹੈ।Read More















