ਸੀਪੀਡੀਐਲ ਨੇ ਬਿਜਲੀ ਖੇਤਰ ਵਿਚ ਨਵੇਂ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਦ ਰੈਗੂਲੇਟਰੀ ਅਸਿਸਟੈਂਸ ਪ੍ਰੋਜੈਕਟ ਨਾਲ ਸਮਝੌਤਾ ਕੀਤਾ |

0
6
ਭਿਆਨਕ ਸੜਕ ਹਾਦਸਾ, ਪੈਟਰੋਲ ਨਾਲ ਭਰਿਆ ਟੈਂਕਰ ਪਲਟਿਆ, 31 ਦੀ ਮੌਤ

ਇਸ ਸਾਂਝੇਦਾਰੀ ਨਾਲ ਚੰਡੀਗੜ੍ਹ ਵਿਚ ਬਿਜਲੀ ਦੀ ਮੰਗ ਨੂੰ ਬਿਹਤਰ ਢੰਗ ਨਾਲ ਸੰਭਾਲਣ ਅਤੇ ਊਰਜਾ ਦੀ ਬੱਚਤ ਵਧਾਉਣ ਵਿਚ ਸੀਪੀਡੀਐਲ ਨੂੰ ਮਿਲੇਗੀ ਮਦਦ

: ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀਪੀਡੀਐਲ) ਨੇ ਅੱਜ ਦ ਰੈਗੂਲੇਟਰੀ ਅਸਿਸਟੈਂਸ ਪ੍ਰੋਜੈਕਟ (RAP) ਨਾਲ ਇਕ ਸਮਝੌਤਾ ਪੱਤਰ (ਐਮਓਯੂ) ‘ਤੇ ਦਸਤਖ਼ਤ ਕੀਤੇ। ਆਰਏਪੀ ਅਮਰੀਕਾ ਵਿਚ ਰਜਿਸਟਰਡ ਇਕ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਬਿਜਲੀ ਖੇਤਰ ਦੇ ਰੈਗੂਲੇਟਰਾਂ ਅਤੇ ਬਿਜਲੀ ਵੰਡ ਕੰਪਨੀਆਂ ਨਾਲ ਕੰਮ ਕਰਦੀ ਹੈ। ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਬਿਜਲੀ ਦੀ ਮੰਗ ਨੂੰ ਬਿਹਤਰ ਢੰਗ ਨਾਲ ਸੰਭਾਲਣ, ਊਰਜਾ ਦੀ ਕੁਸ਼ਲ ਵਰਤੋਂ, ਊਰਜਾ ਦੀ ਬੱਚਤ ਅਤੇ ਖਪਤਕਾਰਾਂ ਦੀ ਭਾਗੀਦਾਰੀ ਵਰਗੇ ਖੇਤਰਾਂ ਵਿਚ ਮਿਲ ਕੇ ਕੰਮ ਕਰਨਗੀਆਂ। ਇਸ ਦਾ ਮਕਸਦ ਬਿਜਲੀ ਵੰਡ ਪ੍ਰਣਾਲੀ ਨੂੰ ਹੋਰ ਭਰੋਸੇਯੋਗ, ਬਿਹਤਰ ਅਤੇ ਟਿਕਾਊ ਬਣਾਉਣਾ ਹੈ।ਇਸ ਸਾਂਝੇਦਾਰੀ ਤਹਿਤ ਆਰਏਪੀ ਇਨ੍ਹਾਂ ਖੇਤਰਾਂ ਵਿਚ ਸੀਪੀਡੀਐਲ ਨੂੰ ਤਕਨੀਕੀ ਮਦਦ ਦੇਵੇਗਾ। ਇਸ ਵਿਚ ਦੇਸ਼ ਅਤੇ ਵਿਦੇਸ਼ ਵਿਚ ਅਪਣਾਏ ਜਾ ਰਹੇ ਚੰਗੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕਰਨਾ, ਚੰਡੀਗੜ੍ਹ ਦੇ ਖਪਤਕਾਰਾਂ ਦੀਆਂ ਲੋੜਾਂ ਮੁਤਾਬਕ ਬਿਜਲੀ ਦੀ ਮੰਗ ਦੇ ਪ੍ਰਬੰਧਨ ਅਤੇ ਊਰਜਾ ਦੀ ਕੁਸ਼ਲ ਵਰਤੋਂ ਲਈ ਪ੍ਰੋਗਰਾਮ ਤਿਆਰ ਕਰਨ ਵਿਚ ਮਦਦ ਕਰਨਾ ਅਤੇ ਇਨ੍ਹਾਂ ਪਹਿਲਕਦਮੀਆਂ ਵਿਚ ਖਪਤਕਾਰਾਂ ਦੀ ਭਾਗੀਦਾਰੀ ਵਧਾਉਣ ਲਈ ਸੀਪੀਡੀਐਲ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।ਇਸ ਮੌਕੇ ਸੀਪੀਡੀਐਲ ਦੇ ਸੀਈਓ ਬ੍ਰਜੇਸ਼ ਕੁਮਾਰ ਨੇ ਕਿਹਾ ਕਿ ਇਹ ਸਾਂਝੇਦਾਰੀ ਬਿਜਲੀ ਦੀ ਮੰਗ ਦੇ ਬਿਹਤਰ ਪ੍ਰਬੰਧਨ ਅਤੇ ਊਰਜਾ ਦੀ ਕੁਸ਼ਲ ਵਰਤੋਂ ਲਈ ਨਵੇਂ ਹੱਲ ਅਤੇ ਚੰਗੇ ਤਰੀਕੇ ਅਪਣਾਉਣ ਦੀ ਸੀਪੀਡੀਐਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਕੌਮੀ ਟੀਚਿਆਂ ਦੇ ਅਨੁਸਾਰ ਵੀ ਹੈ।ਬਿਜਲੀ ਦੀ ਮੰਗ ਦਾ ਪ੍ਰਬੰਧਨ (ਡਿਮਾਂਡ ਰਿਸਪਾਂਸ) ਇਕ ਅਜਿਹਾ ਤਰੀਕਾ ਹੈ, ਜਿਸ ਰਾਹੀਂ ਵੱਧ ਮੰਗ ਵਾਲੇ ਸਮੇਂ ਦੌਰਾਨ ਖਪਤਕਾਰ ਅਤੇ ਬਿਜਲੀ ਵੰਡ ਕੰਪਨੀ (ਡਿਸਕੌਮ) ਬਿਜਲੀ ਦੀ ਖਪਤ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰ ਸਕਦੇ ਹਨ। ਦੂਜੇ ਪਾਸੇ, ਊਰਜਾ ਦੀ ਕੁਸ਼ਲ ਵਰਤੋਂ ਅਤੇ ਊਰਜਾ ਦੀ ਬੱਚਤ ਨਾਲ ਖਪਤਕਾਰਾਂ ਨੂੰ ਬਿਜਲੀ ਦੀ ਬਰਬਾਦੀ ਘਟਾਉਣ ਅਤੇ ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਵਿਚ ਬਦਲਾਅ ਕਰਕੇ ਬਿਜਲੀ ਦੀ ਖਪਤ ਘਟਾਉਣ ਵਿਚ ਮਦਦ ਮਿਲੇਗੀ।ਇਨ੍ਹਾਂ ਸਾਰੇ ਯਤਨਾਂ ਨਾਲ ਬਿਜਲੀ ਦੀ ਖਪਤ ਅਤੇ ਬਰਬਾਦੀ ਘਟਾਉਣ ਵਿਚ ਮਦਦ ਮਿਲੇਗੀ। ਇਸ ਨਾਲ ਬਿਜਲੀ ਦਾ ਖਰਚਾ ਘਟੇਗਾ, ਬਿਜਲੀ ਨੈੱਟਵਰਕ ਹੋਰ ਮਜ਼ਬੂਤ ਅਤੇ ਭਰੋਸੇਯੋਗ ਬਣੇਗਾ ਅਤੇ ਖਪਤਕਾਰਾਂ ਦੀ ਸੰਤੁਸ਼ਟੀ ਵੀ ਵਧੇਗੀ।Read More

Rozana Times

LEAVE A REPLY

Please enter your comment!
Please enter your name here