ਅਮਰਜੀਤ ਚਾਵਲਾ ਮਾਮਲੇ ਵਿੱਚ ਪੀੜਤ ਮਹਿਲਾ ਨੇ ਵੱਡੇ ਦਾਅਵੇ ਕੀਤੇ ਹਨ। ਪੀੜਤ ਨੇ ਦਾਅਵਾ ਕੀਤਾ ਕਿ ਸਰਬਜੀਤ ਝਿੰਜਰ ਅਤੇ ਵਿਰਸਾ ਸਿੰਘ ਵਲਟੋਹਾ ਵੱਲੋਂ ਉਸ ਨੂੰ ਬਹਿਰੀਨ ਤੋਂ ਭਾਰਤ ਆਉਣ ਲਈ ਟਿਕਟ ਭੇਜੀ ਗਈ ਸੀ। ਉਸ ਨੇ ਕਿਹਾ ਕਿ ਉਸ ਨੂੰ ਕੁਝ ਸਿਆਸੀ ਆਗੂਆਂ ਖਿਲਾਫ਼ ਬੋਲਣ ਲਈ ਕਿਹਾ ਗਿਆ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਪੀੜਤ ਮੁਤਾਬਕ ਉਸ ਨੇ ਹਰਜਿੰਦਰ ਸਿੰਘ ਧਾਮੀ, ਜਥੇਦਾਰ ਅਤੇ ਸੁਖਬੀਰ ਬਾਦਲ ਨਾਲ ਵੀ ਮੁਲਾਕਾਤ ਕਰਕੇ ਆਪਣੀ ਗੱਲ ਰੱਖੀ, ਪਰ ਸੁਣਵਾਈ ਨਾ ਹੋਣ ’ਤੇ ਉਸ ਨੇ FIR ਦਰਜ ਕਰਵਾਈ। ਇਸ ਮਾਮਲੇ ਵਿੱਚ ਸਾਹਮਣੇ ਆ ਰਹੇ ਦਾਅਵਿਆਂ ਅਤੇ ਸਿਆਸੀ ਬਿਆਨਬਾਜ਼ੀ ਦੀ ਪੂਰੀ ਰਿਪੋਰਟ ਦੇਖੋ।







