ਅਮਰਜੀਤ ਚਾਵਲਾ ਕੇਸ ਨੂੰ ਲੈ ਕੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਸਪੱਸ਼ਟੀਕਰਨ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕੀ ਚਾਵਲਾ ਖਿਲਾਫ਼ ਕਾਰਵਾਈ ਕਰਨ ਵਿੱਚ SGPC ਵੱਲੋਂ ਦੇਰੀ ਹੋਈ? ਜਾਂਚ ਲਈ ਬਣਾਈ ਗਈ ਚਾਰ ਮੈਂਬਰੀ ਕਮੇਟੀ ਦੀ ਚੋਣ ਕਿਸ ਆਧਾਰ ’ਤੇ ਕੀਤੀ ਗਈ ਅਤੇ ਗਿ. ਹਰਪ੍ਰੀਤ ਸਿੰਘ ਵੱਲੋਂ ਇਸ ਕਮੇਟੀ ’ਤੇ ਸਵਾਲ ਕਿਉਂ ਚੁੱਕੇ ਜਾ ਰਹੇ ਹਨ? ਕੀ SGPC ਨੇ ਮਾਮਲੇ ਵਿੱਚ ਢਿੱਲ ਵਰਤੀ ਜਾਂ ਪ੍ਰਧਾਨ ਨੂੰ ਸੱਚਮੁੱਚ ਇਸ ਬਾਰੇ ਜਾਣਕਾਰੀ ਨਹੀਂ ਸੀ? 21 ਅਗਸਤ ਨੂੰ FIR ਦਰਜ ਹੋਣ ਤੋਂ ਬਾਅਦ ਦੀ ਪੂਰੀ ਘਟਨਾਕ੍ਰਮ ’ਤੇ ਉੱਠ ਰਹੇ ਸਵਾਲਾਂ ਦੀ ਖਾਸ ਪੜਤਾਲ ਵਿੱਚ ਜਾਣੋ ਇਸ ਮਾਮਲੇ ਦੇ ਸਾਰੇ ਪਹਿਲੂ।















