‘ਨਾ ਅਸੀਂ ਰਾਜੇ ਵੜਿੰਗ ਨੂੰ ਜਾਣਦੇ ਹਾਂ ਨਾ ਹੀ ਤੈਨੂੰ ,’ਤੇਰੇ ਸਿਰ ‘ਚ ਗੋਲੀਆਂ ਮਾਰਵਾਉਂਗਾ’…ਰਾਜਾ ਵੜਿੰਗ ਦੇ ਕਰੀਬੀ ਨੂੰ ਆਇਆ ਫੋਨ, ਸੁਣੋ ਕੀ ਕਿਹਾ… |

0
20
'ਨਸ਼ਿਆਂ ਖਿਲਾਫ ਲੜਾਈ ਵਿੱਚ ਦਿੱਲੀ ਪੰਜਾਬ ਦੇ ਨਾਲ': CM  ਗੁਪਤਾ  ਫਤਿਹਗੜ੍ਹ ਸਾਹਿਬ

ਮਾਨਸਾ ਦੇ ਚੋਣ ਦੰਗਲ ਵਿਚਾਲੇ ਕਾਂਗਰਸ ਦੇ ਟਿਕਟ ਦੇ ਦਾਅਵੇਦਾਰ ਅਤੇ ਰਾਜਾ ਵੜਿੰਗ ਦੇ ਕਰੀਬੀ ਦੱਸੇ ਜਾਂਦੇ ਗੁਰਪ੍ਰੀਤ ਸਿੰਘ ਵਿੱਕੀ ਨੂੰ ਧਮਕੀ ਭਰੀ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ‘ਨਾ ਅਸੀਂ ਰਾਜੇ ਵੜਿੰਗ ਨੂੰ ਜਾਣਦੇ ਹਾਂ ਨਾ ਹੀ ਤੈਨੂੰ ,’ਤੇਰੇ ਸਿਰ ‘ਚ ਗੋਲੀਆਂ ਮਾਰਵਾਉਂਗਾ’…ਰਾਜਾ ਵੜਿੰਗ ਦੇ ਕਰੀਬੀ ਨੂੰ ਆਇਆ ਫੋਨ, ਸੁਣੋ ਕੀ ਕਿਹਾ…ਮਾਨਸਾ ਦੇ ਚੋਣ ਦੰਗਲ ਵਿਚਾਲੇ ਕਾਂਗਰਸ ਦੇ ਟਿਕਟ ਦੇ ਦਾਅਵੇਦਾਰ ਅਤੇ ਰਾਜਾ ਵੜਿੰਗ ਦੇ ਕਰੀਬੀ ਦੱਸੇ ਜਾਂਦੇ ਗੁਰਪ੍ਰੀਤ ਸਿੰਘ ਵਿੱਕੀ ਨੂੰ ਧਮਕੀ ਭਰੀ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਬੀਹਾ ਗੈਂਗ ਨਾਲ ਜੁੜੇ ਦੱਸੇ ਜਾਂਦੇ ਗੈਂਗਸਟਰ ਸਿਕੰਦਰ ਸਿੰਘ ਵੱਲੋਂ ਇਹ ਧਮਕੀ ਦਿੱਤੀ ਗਈ। ਦੱਸਿਆ ਗਿਆ ਹੈ ਕਿ ਫੋਨ ਕਾਲ ਦੌਰਾਨ ਗੁਰਪ੍ਰੀਤ ਸਿੰਘ ਵਿੱਕੀ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖ਼ਿਲਾਫ਼ ਬਿਆਨਬਾਜ਼ੀ ਨਾ ਕਰਨ ਲਈ ਕਿਹਾ ਗਿਆ।ਧਮਕੀ ਦੇਣ ਵਾਲੇ ਵੱਲੋਂ ਕਥਿਤ ਤੌਰ ‘ਤੇ ਕਿਹਾ ਗਿਆ ਕਿ ਜੇਕਰ ਬਲਕੌਰ ਸਿੰਘ ਖ਼ਿਲਾਫ਼ ਬਿਆਨਬਾਜ਼ੀ ਜਾਰੀ ਰੱਖੀ ਤਾਂ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਕਥਿਤ ਕਾਲ ਵਿੱਚ ਇਹ ਵੀ ਕਿਹਾ ਗਿਆ— ” ਅਸੀਂ ਤੇਰੇ ਸਿਰ ‘ਚ ਗੋਲੀਆਂ ਮਾਰਵਾਉਣੀਆਂ।ਇਸ ਤੋਂ ਇਲਾਵਾ ਕਥਿਤ ਤੌਰ ‘ਤੇ ਇਹ ਵੀ ਕਿਹਾ ਗਿਆ ਕਿ “ਨਾ ਅਸੀਂ ਰਾਜਾ ਵੜਿੰਗ ਨੂੰ ਜਾਣਦੇ ਹਾਂ, ਨਾ ਹੀ ਤੈਨੂੰ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਨਸਾ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਧਮਕੀ ਭਰੀ ਕਾਲ ਦੇ ਸਰੋਤ ਤੇ ਇਸ ਦੀ ਸੱਚਾਈ ਦੀ ਜਾਂਚ ਕੀਤੀ ਜਾ ਰਹੀ ਹੈ।Read More

Rozana Times

LEAVE A REPLY

Please enter your comment!
Please enter your name here