ਜੋ ਵਾਅਦਾ ਕੀਤਾ, ਉਸ ਤੋਂ ਵੱਧ ਕੰਮ ਕੀਤਾ’: ਮੁੱਖ ਮੰਤਰੀ ਮਾਨ ਦਾ ਇੱਕ ਹੋਰ ਵੱਡਾ ਐਲਾਨ… |

0
12
Punjab Holiday: ਪੰਜਾਬ ਵਿਚ ਸੋਮਵਾਰ ਦੀ ਛੁੱਟੀ, ਮੁਲਾਜ਼ਮਾਂ ਦੀਆਂ ਮੌਜਾਂ!

ਉਨ੍ਹਾਂ ਕਿਹਾ ਕਿ ਸਿਰਫ਼ ਜੋ ਕਿਹਾ ਸੀ, ਉਹ ਨਹੀਂ ਕੀਤਾ, ਸਗੋਂ ਕਈ ਅਜਿਹੇ ਕੰਮ ਕੀਤੇ, ਜੋ ਕਿਹਾ ਹੀ ਨਹੀਂ ਸੀ। ਸਰਕਾਰ ਬਣਨ ਤੋਂ ਪਹਿਲਾਂ ਦਿੱਤੀਆਂ ਗਈਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀ ਇੱਕ ਅਕਤੂਬਰ ਨੂੰ ਫਿਰ ਫੋਨ ਦੀ ਟੂੰ ਟੂੰ ਘੰਟੀ ਵੱਜੇਗੀ ਅਤੇ ਔਰਤਾਂ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਹੋ ਜਾਣਗੇ।ਟੋਲ ਬੰਦ ਕਰਨ ਨਾਲ ਲੋਕਾਂ ਨੂੰ ਹੋ ਰਹੀ ਬਚਤਉਨ੍ਹਾਂ ਕਿਹਾ ਕਿ ਸੂਬੇ ਵਿੱਚ 19 ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਹਨ। ਪੰਜਾਬੀਆਂ ਦਾ 64 ਲੱਖ ਰੁਪਏ ਰੋਜ਼ਾਨਾ ਬਚਦਾ ਹੈ। ਟੋਲ ਪਲਾਜ਼ਾ ਬੰਦ ਹੋਣ ਦੇ ਬਾਵਜੂਦ ਸੜਕਾਂ ਨੂੰ ਟੁੱਟਣ ਨਹੀਂ ਦਿੱਤਾ।ਮਾਨ ਨੇ ਕਿਹਾ ਕਿ ਪਹਿਲਾਂ ਇੱਕ ਸਾਲ ਵਿੱਚ 5400 ਲੋਕ ਦੁਰਘਟਨਾ ਵਿੱਚ ਮਾਰੇ ਜਾਂਦੇ ਸਨ। ਪੰਜਾਬ ਇਸ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਸੀ। ਜਦੋਂ ਤੋਂ ਸੜਕ ਸੁਰੱਖਿਆ ਫੋਰਸ ਬਣਾਈ ਹੈ, ਉਦੋਂ ਤੋਂ ਦੁਰਘਟਨਾਵਾਂ ਵਿੱਚ ਮੌਤਾਂ 50 ਫੀਸਦ ਘੱਟ ਹੋ ਗਈਆਂ ਹਨ।ਇਹ ਮੈਂ ਨਹੀਂ ਕਹਿ ਰਿਹਾ, ਸਗੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਕਹਿ ਰਹੇ ਹਨ ਕਿ ਪੰਜਾਬ ਤੋਂ ਸਿੱਖੋ। ਹੁਣ ਪੰਜਾਬ ਵਿੱਚ 50.1 ਫੀਸਦ ਮੌਤਾਂ ਘੱਟ ਹੋਈਆਂ ਹਨ। 2700 ਲੋਕਾਂ ਦੀ ਜਾਨ ਬਚ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਕਹਿੰਦੇ ਸਨ ਕਿ ਬਿਜਲੀ ਮੁਫਤ ਵਿੱਚ ਨਹੀਂ ਦਿੱਤੀ ਜਾ ਸਕਦੀ। ਪੰਜਾਬ ਸਰਕਾਰ ਬਣਦੇ ਹੀ ਪਹਿਲਾ ਫੈਸਲਾ ਇਹੀ ਲਿਆ ਅਤੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ। ਇਸ ਦੀ ਚਰਚਾ ਦੇਸ਼ ਹੀ ਨਹੀਂ, ਪਾਕਿਸਤਾਨ ਵਿੱਚ ਵੀ ਹੋ ਰਹੀ ਹੈ।ਪੰਜਾਬ ਵਿੱਚ ਪੰਜ ਥਰਮਲ ਪਲਾਂਟ ਹਨ, ਇਸ ਵਿੱਚੋਂ ਤਿੰਨ ਸਰਕਾਰ ਦੇ ਹਨ, ਉਨ੍ਹਾਂ ਨੇ ਸੂਬੇ ਦੀਆਂ ਸੜਕਾਂ ਦੀ ਸਥਿਤੀ ‘ਤੇ ਕਿਹਾ ਕਿ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਈ ਤਾਂ ਸੜਕਾਂ ਖੁਦ ਬ ਖੁਦ ਮਿਆਰੀ ਬਣਨ ਲੱਗੀਆਂ ਹਨ।ਮਾਨ ਨੇ ਭਾਜਪਾ ‘ਤੇ ਕੀਤਾ ਕਟਾਕਸ਼ਭਾਜਪਾ ‘ਤੇ ਕਟਾਕਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਸ਼ਾ ਵਿਰੋਧੀ ਯਾਤਰਾ ਕੱਢ ਰਹੇ ਹਨ, ਜਦੋਂ ਕਿ ਉਨ੍ਹਾਂ ਨੇ ਹੀ ਨਸ਼ਾ ਲਿਆਂਦਾ ਹੈ। ਗੁਜਰਾਤ ਵਿੱਚ ਨਸ਼ਾ ਫੜਿਆ ਜਾ ਰਿਹਾ ਹੈ। ਨਸ਼ਿਆਂ ਦੇ ਖਿਲਾਫ ਲਈ ਤੁਹਾਨੂੰ ਜ਼ਮੀਨੀ ਪੱਧਰ ‘ਤੇ ਆਉਣਾ ਪਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਜਾਰੀ ਪੈਂਫਲੈਟ ਵਿੱਚ ਲਿਖਿਆ ਗਿਆ ਹੈ ਕਿ ਭਾਜਪਾ ਜਾਂ ਕਾਂਗਰਸ ਨੂੰ ਵੋਟ ਦਿੱਤੀ ਤਾਂ ਕਿਹੜੀਆਂ-ਕਿਹੜੀਆਂ ਸਕੀਮਾਂ ਬੰਦ ਕੀਤੀਆਂ ਜਾਣਗੀਆਂ। ਬੰਦ ਟੋਲ ਪਲਾਜ਼ਾ ਫਿਰ ਤੋਂ ਸ਼ੁਰੂ ਹੋ ਜਾਣਗੇ। ਕਿਸਾਨਾਂ ਦੇ ਤਿੰਨ ਕਾਨੂੰਨ ਫਿਰ ਤੋਂ ਲਾਗੂ ਹੋਣਗੇ।ਸੂਬੇ ਵਿੱਚ ਲੋਕਾਂ ਲਈ ਚੱਲ ਰਹੀਆਂ ਸਾਰੀਆਂ ਯੋਜਨਾਵਾਂ ਬੰਦ ਹੋ ਜਾਣਗੀਆਂ। ਮਾਨ ਨੇ ਕਿਹਾ ਕਿ ਪਹਿਲਾਂ ਵਿਰੋਧੀ ਦਲ ਕਹਿੰਦੇ ਸਨ ਕਿ ਇਨ੍ਹਾਂ ਕੋਲ ਤਜਰਬਾ ਨਹੀਂ ਹੈ, ਪਰ ਪਿਛਲੇ ਪੰਜ ਸਾਲਾਂ ਦੇ ਕੰਮਾਂ ਨੇ ਸਾਬਤ ਕਰ ਦਿੱਤਾ ਕਿ ਸਾਡੇ ਕੋਲ ਤਜਰਬਾ ਹੈ।ਪਹਿਲਾਂ ਆਮ ਆਦਮੀ ਪਾਰਟੀ ਦਾ ਮਜ਼ਾਕ ਕਰਦੇ ਸਨ, ਪਰ ਹੁਣ ਨੈਸ਼ਨਲ ਪਾਰਟੀ ਬਣ ਚੁੱਕੀ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਏਕਤਾ ਬਣਾਈ ਰੱਖਣ। ਏਆਈ ਵੀਡੀਓ ਨਾਲ ਗਲਤ ਪ੍ਰਚਾਰ ਕਰਨਗੇ।ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਹਿੰਦੀ ਹੈ ਕਿ ਝਾੜੂ ਤਿਨਕਾ ਤਿਨਕਾ ਹੋ ਜਾਵੇਗਾ, ਪਰ ਅਸੀਂ ਕਹਿੰਦੇ ਹਾਂ 3-4 ਤਿਨਕੇ ਨਿਕਲਣ ਨਾਲ ਕੁਝ ਨਹੀਂ ਹੁੰਦਾ, ਪਰ ਇਹੀ ਝਾੜੂ ਸਫਾਈ ਕਰਦਾ ਰਹੇਗਾ।

Rozana Times

LEAVE A REPLY

Please enter your comment!
Please enter your name here