ਲੁਧਿਆਣਾ ਪੁਲਿਸ ਨੇ ਰਵਨੀਤ ਬਿੱਟੂ ਨੂੰ ਹਿਰਾਸਤ ਵਿਚ ਲਿਆ |

0
4
PM ਮੋਦੀ ਨੇ 51,000 ਘਰਾਂ ਵਿੱਚ ਜਗਾਏ ਘਿਓ ਦੇ ਦੀਵੇ; ਨਿਯੁਕਤੀ ਪੱਤਰ ਮਿਲਣ 'ਤੇ ਖਿੜ ਉੱਠ

ਪੀ.ਏ.ਯੂ. (PAU) ਦੇ ਮੈਦਾਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਤੋਂ ਠੀਕ ਪਹਿਲਾਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ ਪੀ.ਏ.ਯੂ. ਦੇ ਗੇਟ ਨੰਬਰ 8 ਦੇ ਬਾਹਰ ਮੁੱਖ ਮੰਤਰੀ ਲਈ ਟਮਾਰਟਰ ਅਤੇ ਆਂਡੇ ਲੈ ਕੇ ਪੁੱਜੇ।ਰਵਨੀਤ ਸਿੰਘ ਬਿੱਟੂ ਨੇ ਮਾਨਵੀ ਆਧਾਰ ‘ਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸਬੰਧੀ ਸਕਾਰਾਤਮਕ ਕਦਮ ਦਾ ਕੀਤਾ ਸਵਾਗਤਪੀ.ਏ.ਯੂ. (PAU) ਦੇ ਮੈਦਾਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਤੋਂ ਠੀਕ ਪਹਿਲਾਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ ਪੀ.ਏ.ਯੂ. ਦੇ ਗੇਟ ਨੰਬਰ 8 ਦੇ ਬਾਹਰ ਮੁੱਖ ਮੰਤਰੀ ਲਈ ਟਮਾਰਟਰ ਅਤੇ ਆਂਡੇ ਲੈ ਕੇ ਪੁੱਜੇ।ਪੀ.ਏ.ਯੂ. ਦੇ ਗੇਟ ਨੰਬਰ 8 ਦੇ ਬਾਹਰ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਬਿੱਟੂ ਨੇ ਕਿਹਾ ਕਿ ਉਹ ਬਾਕੀ ਬਚੇ ਆਂਡੇ ਅਤੇ ਟਮਾਟਰ ਵੀ ਲੈ ਕੇ ਆਏ ਹਨ, ਜੋ ਉਨ੍ਹਾਂ ਦੇ ਪਾਰਟੀ ਵਰਕਰਾਂ ਨੇ ਕੱਲ੍ਹ ਉਨ੍ਹਾਂ ਦੇ ਕਾਫ਼ਲੇ ਉਤੇ ਸੁੱਟੇ ਸਨ।ਇਸ ਦੌਰਾਨ ਲੁਧਿਆਣਾ ਪੁਲਿਸ ਨੇ ਬਿੱਟੂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਦੇ ਕਾਫਲੇ ਦਾ ਵਿਰੋਧ ਕਰਨ ਮੌਕੇ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੌਰਾਨ ਬਿੱਟੂ ਨੇ ਆਖਿਆ ਹੈ ਕਿ ਹਿਰਾਸਤਾਂ ਅਤੇ ਪਰਚਿਆਂ ਨਾਲ ਲੋਕਾਂ ਦੀ ਆਵਾਜ਼ ਨਹੀਂ ਰੁਕ ਸਕਦੀ। ਅੱਜ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ, ਪਰ ਸਾਡੇ ਹੌਸਲੇ ਬੁਲੰਦ ਹਨ।ਇਸ ਤੋਂ ਪਹਿਲਾਂ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਯਾਤਰਾ ਦਾ ਸੱਤਾਧਾਰੀ ਪਾਰਟੀ ‘ਆਪ’ ਵੱਲੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਸੱਤਾਧਾਰੀ ਪਾਰਟੀ ਨੇ ਭਾਜਪਾ ਯਾਤਰਾ ਵਿੱਚ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ ਵੀ ਅਜਿਹੇ ਹੀ ਨਤੀਜੇ ਭੁਗਤਣੇ ਪੈਣਗੇ।Read More

Rozana Times

LEAVE A REPLY

Please enter your comment!
Please enter your name here