Pal Samaon ਨੇ ਮਾਤਾ ਗੁਜਰੀ ਜੀ ਨਾਲ ਕੀਤੀ ਚਰਨ ਕੌਰ ਦੀ ਤੁਲਨਾ,ਵੀਡੀਓ ਵਾਇਰਲ|

0
3
Screenshot

ਲੋਕ ਗਾਇਕ ਪਾਲ ਸਿੰਘ ਸਮਾਓ ਨੇ ਮਾਤਾ ਚਰਨ ਕੌਰ ਦੀ ਮਾਤਾ ਗੁਜਰੀ ਜੀ ਨਾਲ ਤੁਲਨਾ ਕਰਨ ਵਾਲੇ ਆਪਣੇ ਬਿਆਨ ‘ਤੇ ਸਿੱਖ ਸੰਗਤ ਤੋਂ ਮੁਆਫੀ ਮੰਗ ਲਈ ਹੈ। ਪਾਲ ਸਿੰਘ ਨੇ ਕਿਹਾ ਕਿ ਮਾਨਸਾ ਵਿੱਚ ਤੀਆਂ ਦੇ ਪ੍ਰੋਗਰਾਮ ਦੌਰਾਨ ਸਟੇਜ ‘ਤੇ ਮਾਤਾ ਚਰਨ ਕੌਰ ਨੂੰ ਦੇਖ ਕੇ ਉਹ ਭਾਵੁਕ ਹੋ ਗਏ ਸਨ ਅਤੇ ਉਨ੍ਹਾਂ ਦਾ ਮਕਸਦ ਸਿਰਫ਼ ਹੌਸਲਾ ਵਧਾਉਣਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮਾਤਾ ਚਰਨ ਕੌਰ ਵਿੱਚ ਮਾਤਾ ਗੁਜਰੀ ਜੀ ਵਰਗਾ ਜਿਗਰਾ ਦਿਖਾਈ ਦਿੰਦਾ ਹੈ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸ਼ਾਇਦ ਉਨ੍ਹਾਂ ਤੋਂ ਗਲਤ ਸ਼ਬਦਾਂ ਦੀ ਵਰਤੋਂ ਹੋ ਗਈ। ਪਾਲ ਸਿੰਘ ਸਮਾਓ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਹ ਅੱਗੇ ਤੋਂ ਬੋਲਣ ਸਮੇਂ ਹੋਰ ਸਾਵਧਾਨ ਰਹਿਣਗੇ।

Rozana Times

LEAVE A REPLY

Please enter your comment!
Please enter your name here