ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਨਿਊ ਚੰਡੀਗੜ੍ਹ ਦੇ ਪੀਸੀਏ ਸਟੇਡੀਅਮ ਵਿੱਚ ਸ਼ਾਨਦਾਰ ਆਗਾਜ਼ ਹੋਇਆ। ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਅਤੇ ਹੋਰ ਸਿਤਾਰਾ ਖਿਡਾਰੀ ਇਸ ਲੀਗ ਵਿੱਚ ਹਿੱਸਾ ਲੈਣਗੇ। 30 ਅਗਸਤ ਤੋਂ ਸ਼ੁਰੂ ਹੋਣ ਵਾਲੀ ਇਸ ਲੀਗ ਨਾਲ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਨੂੰ ਵੱਡਾ ਮੰਚ ਮਿਲੇਗਾ।ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਦੀ ਮੌਜੂਦਗੀ ਵਿੱਚ ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਸ਼ੁਰੂਆਤਮੋਹਾਲੀ: ਨਿਊ ਚੰਡੀਗੜ੍ਹ ਸਥਿਤ ਪੀਸੀਏ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਰਸਮੀ ਆਗਾਜ਼ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ ਪੰਜਾਬ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਨਵੇਂ ਅਤੇ ਸੁਨਿਹਰੇ ਦੌਰ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਲੀਗ ਦੇ ਉਦਘਾਟਨ ਸਮਾਰੋਹ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੇ ਨਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵੀ ਮੌਜੂਦ ਰਹੇ।30 ਅਗਸਤ ਤੋਂ 13 ਸਤੰਬਰ ਤੱਕ ਚੱਲਣ ਵਾਲੀ ਇਸ ਲੀਗ ਵਿੱਚ ਪੰਜਾਬ ਦੇ ਕਈ ਨਾਮਵਰ ਖਿਡਾਰੀ ਆਪਣਾ ਜਲਵਾ ਵਿਖਾਉਣਗੇ। ਇਨ੍ਹਾਂ ਵਿੱਚ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਗੁਰਨੂਰ ਬਰਾੜ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਵਰਗੇ ਸਿਤਾਰੇ ਸ਼ਾਮਲ ਹਨ।ਛੇ ਟੀਮਾਂ ਵਿਚਾਲੇ ਹੋਣਗੇ 27 ਰੋਮਾਂਚਕ ਮੁਕਾਬਲੇਸ਼ੇਰ-ਏ-ਪੰਜਾਬ ਟੀ-20 ਲੀਗ ਵਿੱਚ ਕੁੱਲ ਛੇ ਟੀਮਾਂ ਹਿੱਸਾ ਲੈਣਗੀਆਂ ਅਤੇ 27 ਹਾਈ-ਵੋਲਟੇਜ ਮੈਚ ਖੇਡੇ ਜਾਣਗੇ। ਟੂਰਨਾਮੈਂਟ ਰਾਊਂਡ-ਰੌਬਿਨ ਫਾਰਮੈਟ ਦੇ ਅਧੀਨ ਕਰਵਾਇਆ ਜਾਵੇਗਾ। ਹਰ ਫਰੈਂਚਾਈਜ਼ੀ ਵਿੱਚ ਇੱਕ ਮਾਰਕੀ ਖਿਡਾਰੀ ਅਤੇ ਘੱਟੋ-ਘੱਟ ਦੋ ਆਈਕਨ ਖਿਡਾਰੀ ਸ਼ਾਮਲ ਹੋਣਗੇ, ਜਿਸ ਨਾਲ ਅੰਤਰਰਾਸ਼ਟਰੀ ਤਜਰਬੇਕਾਰ ਖਿਡਾਰੀਆਂ ਅਤੇ ਨੌਜਵਾਨ ਪ੍ਰਤਿਭਾਵਾਂ ਨੂੰ ਇੱਕੋ ਮੰਚ ‘ਤੇ ਖੇਡਣ ਦਾ ਮੌਕਾ ਮਿਲੇਗਾ। ਇਸ ਮੌਕੇ ਟੂਰਨਾਮੈਂਟ ਦਾ ਅਧਿਕਾਰਤ ਲੋਗੋ ਵੀ ਜਾਰੀ ਕੀਤਾ ਗਿਆ।ਨੌਜਵਾਨ ਖਿਡਾਰੀਆਂ ਲਈ ਸੁਨਿਹਰਾ ਮੌਕਾ: ਸ਼ੁਭਮਨ ਗਿੱਲਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਨੌਜਵਾਨ ਕ੍ਰਿਕਟਰਾਂ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਬੇਹਤਰੀਨ ਮੰਚ ਸਾਬਤ ਹੋਵੇਗੀ।ਉਨ੍ਹਾਂ ਕਿਹਾ, “ਪੰਜਾਬ ਹਮੇਸ਼ਾ ਹੀ ਦੇਸ਼ ਨੂੰ ਬੇਹਤਰੀਨ ਕ੍ਰਿਕਟਰ ਦਿੰਦਾ ਆਇਆ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇਹ ਲੀਗ ਭਵਿੱਖ ਦੇ ਸਿਤਾਰਿਆਂ ਨੂੰ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।”ਪੰਜਾਬ ਕ੍ਰਿਕਟ ਨੂੰ ਮਿਲੇਗੀ ਨਵੀਂ ਪਛਾਣਪੀਸੀਏ ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਲਾਲਾ ਅਮਰਨਾਥ, ਯੁਵਰਾਜ ਸਿੰਘ, ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਅਤੇ ਹਰਮਨਪ੍ਰੀਤ ਕੌਰ ਵਰਗੇ ਖਿਡਾਰੀਆਂ ਨੇ ਪੰਜਾਬ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਤਹਿਤ ਸ਼ੁਰੂ ਕੀਤੀ ਗਈ ਇਹ ਲੀਗ ਨੌਜਵਾਨ ਖਿਡਾਰੀਆਂ ਨੂੰ ਆਪਣੀ ਕਾਬਲੀਅਤ ਸਾਬਤ ਕਰਨ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਣ ਦਾ ਮੌਕਾ ਦੇਵੇਗੀ।9 ਅਗਸਤ ਨੂੰ ਹੋਵੇਗੀ ਨਿਲਾਮੀਲੀਗ ਦੀ ਨਿਲਾਮੀ 9 ਅਗਸਤ ਨੂੰ ਹੋਵੇਗੀ। ਅੰਮ੍ਰਿਤਸਰ, ਫਾਜ਼ਿਲਕਾ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਬਠਿੰਡਾ ਦੀਆਂ ਫਰੈਂਚਾਈਜ਼ੀਆਂ ਆਪਣੀਆਂ ਟੀਮਾਂ ਲਈ ਖਿਡਾਰੀਆਂ ਦੀ ਚੋਣ ਕਰਨਗੀਆਂ। ਹਰ ਟੀਮ ਕੋਲ 45 ਲੱਖ ਰੁਪਏ ਦਾ ਬਜਟ ਹੋਵੇਗਾ ਅਤੇ ਉਹ ਵੱਧ ਤੋਂ ਵੱਧ 20 ਖਿਡਾਰੀਆਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰ ਸਕੇਗੀ। ਮਾਰਕੀ ਖਿਡਾਰੀ ਦੀ ਕੀਮਤ 10 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ, ਜਦਕਿ ਆਈਕਨ ਖਿਡਾਰੀਆਂ ਦੀ ਬੇਸ ਕੀਮਤ 1.50 ਲੱਖ ਰੁਪਏ ਰੱਖੀ ਗਈ ਹੈ।ਪੰਜਾਬ ਦੇ ਕ੍ਰਿਕਟ ਈਕੋਸਿਸਟਮ ਨੂੰ ਮਿਲੇਗੀ ਮਜ਼ਬੂਤੀਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਇਹ ਲੀਗ ਨਾ ਸਿਰਫ਼ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਦੇਵੇਗੀ, ਸਗੋਂ ਪੰਜਾਬ ਦੇ ਕ੍ਰਿਕਟ ਢਾਂਚੇ ਨੂੰ ਵੀ ਹੋਰ ਮਜ਼ਬੂਤ ਬਣਾਏਗੀ। ਉਨ੍ਹਾਂ ਕਿਹਾ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀਆਂ ਸਭ ਤੋਂ ਮਸ਼ਹੂਰ ਘਰੇਲੂ ਟੀ-20 ਲੀਗਾਂ ਵਿੱਚੋਂ ਇੱਕ ਬਣ ਸਕਦੀ ਹੈ।Read More
- Advertisement -
Recent Posts
Most Popular
ਸਖਤ ਕਾਨੂੰਨ ਬਣਾ ਲਓ ਬੇਅਦਬੀਆਂ ਦੇ ਮਾਮਲੇ ਵਧਣਗੇ- Manjit Singh | Beadbi Case |
ਬੇਅਦਬੀ ਕਾਨੂੰਨ ਲਈ ਬਣਾਈ ਗਈ ਨਵੀਂ ਤਾਲਮੇਲ ਕਮੇਟੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਕਮੇਟੀ ਅੱਗੇ ਸਭ ਤੋਂ ਵੱਡੀ ਚੁਣੌਤੀ...
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਪਹਿਲੇ ਕਿਡਨੀ ਟ੍ਰਾਂਸਪਲਾਂਟ ਮਰੀਜ਼...
ਮਰੀਜ਼ ਤੇ ਕਿਡਨੀ ਦਾਨ ਕਰਨ ਵਾਲੀ ਉਸ ਦੀ ਪਤਨੀ ਦੀ ਸਿਹਤਯਾਬੀ ਮਗਰੋਂ ਹਸਪਤਾਲੋਂ ਛੁੱਟੀਗੁਰਦਿਆਂ ਦੇ ਰੋਗੀਆਂ ਨੂੰ ਇਲਾਜ ਲਈ ਪੈਸੇ ਇਕੱਠੇ ਕਰਨ ਦੀ ਲੋੜ...
ਬੇਅਦਬੀ ਕਾਨੂੰਨ ਨੂੰ ਰਾਜਨੀਤਕ ਐਂਗਲ ਦਿੱਤਾ ਜਾ ਰਿਹਾ, ਜਲਦ ਹੱਲ ਹੋਵੇ- Gurpreet Singh |
ਬੇਅਦਬੀ ਕਾਨੂੰਨ ਲਈ ਬਣਾਈ ਗਈ ਨਵੀਂ ਤਾਲਮੇਲ ਕਮੇਟੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਕਮੇਟੀ ਅੱਗੇ ਸਭ ਤੋਂ ਵੱਡੀ ਚੁਣੌਤੀ...
ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ‘ਚ ਆਇਆ ਨਸ਼ਿਆਂ ਦਾ ਹੜ੍ਹ, ਹੁਣ ਭਾਜਪਾ ਗੁਜਰਾਤ ਤੋਂ ਕਰ...
ਮਾਨ ਸਰਕਾਰ ਨੇ ਐਂਟੀ-ਡਰੋਨ ਸਿਸਟਮ ਨਾਲ ਨਸ਼ਾ ਸਮਗਲਿੰਗ 'ਤੇ ਲਗਾਈ ਲਗਾਮ, ਕੇਂਦਰ 'ਤੇ ਸਾਧਿਆ ਨਿਸ਼ਾਨਾ
ਚੰਡੀਗੜ੍ਹ - ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ...
P2P UPI ਭੁਗਤਾਨ ‘ਤੇ ਨਹੀਂ ਲੱਗੇਗਾ ਕੋਈ ਚਾਰਜ | UPI Payment Charges |
UPI ਭੁਗਤਾਨ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ....ਦੋ ਹਜ਼ਾਰ ਰੁਪਏ ਤੱਕ UPI ਭੁਗਤਾਨ ’ਤੇ ਨਹੀਂ ਲੱਗੇਗਾ ਕੋਈ ਚਾਰਜ....15 ਅਕਤੂਬਰ ਤੋਂ ਨਵੇਂ ਨਿਯਮ...















