ਪੰਜਾਬ ਸਣੇ ਕਈ ਸੂਬਿਆਂ ਵਿਚ ਠੰਡ ਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਪੱਛਮੀ ਗੜਬੜੀ ਦੇ ਚੱਲਦਿਆਂ ਮੌਸਮ ਦਾ ਮਿਜਾਜ਼ ਬਦਲੇਗਾ ਤੇ 23-24 ਜਨਵਰੀ ਤੋਂ ਪੰਜਾਬ, ਹਰਿਆਣਾ ਸਣੇ ਰਾਜਸਥਾਨ ਤੇ ਮੱਧਪ੍ਰਦੇਸ਼ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਹਿਮਾਚਲ ਵਿਚ ਭਾਰੀ ਬਰਫਬਾਰੀ ਕਾਰਨ ਲਾਹੌਲ ਵਿਚ 177 ਤੇ ਕੁੱਲੂ ਵਿਚ 55 ਸੜਕਾਂ ਬੰਦ ਰਹੀਆਂ। ਰਾਜਸਥਾਨ ਵਿਚ ਵੀ ਠੰਡ ਫਿਰ ਤੋਂ ਵਧ ਗਈ। ਸ਼ਨੀਵਾਰ ਨੂੰ ਚੱਲੀਆਂ ਠੰਡੀਆਂ ਹਵਾਵਾਂ ਨਾਲ ਪਾਰਾ ਡਿੱਗ ਕੇ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ 26 ਜਨਵਰੀ ਤੱਕ ਇਕ ਵਾਰ ਫਿਰ ਤੋਂ ਕੜਾਕੇ ਦੀ ਠੰਡ ਪੈ ਸਕਦੀ ਹੈ। ਖੁਸ਼ਕ ਹਵਾਵਾਂ ਕਾਰਨ ਅਗਲੇ ਕੁਝ ਦਿਨਾਂ ਤੱਕ ਠੰਡ ਵਿਚ ਕਮੀ ਦੀ ਕੋਈ ਉਮੀਦ ਨਹੀਂ ਹੈ।
post by parmvir singh
Related posts:
ਮਾਨ ਸਰਕਾਰ ਦਾ ਵੱਡਾ ਐਕਸ਼ਨ, ਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ ਕੀਤੇ ਤਬਾਦਲੇ
Punjab University Chandigarh: ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਨੇ ਆਪਣੇ ਆਪ ਨੂੰ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਪੰਜਾਬ ਏ.ਜੀ.ਟੀ.ਐਫ. ਵੱਲੋਂ ਯੂ.ਏ.ਪੀ.ਏ. ਕੇਸ ਵਿੱਚ ਲੋੜੀਂਦਾ ਰਿੰਦਾ ਦਾ ਮੁੱਖ ਸੰਚਾਲਕ ਕੈਲਾਸ਼ ਖਿਚਨ ਰਾਜਸਥਾਨ ਤੋਂ ਗ੍ਰ...
ਪੰਜਾਬ 'ਚ 20 ਮਾਰਚ ਦੁਪਹਿਰ 12 ਵਜੇ ਤੱਕ ਬੰਦ ਰਹੇਗਾ ਇੰਟਰਨੈੱਟ