Last Updated:Jul 18, 2026 5:27 PM ISTਹੁਸ਼ਿਆਰਪੁਰ ਦੇ ਪਿੰਡ ਉਪਲਾ ਵਡਾਲਾ ਵਿੱਚ ਤੇਂਦੂਏ ਦੀ ਮੌਜੂਦਗੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਤੇਂਦੂਏ ਨੇ ਘਰ ਦੇ ਵਿਹੜੇ ਵਿੱਚ ਦਾਖਲ ਹੋ ਕੇ ਛੇ ਮਹੀਨੇ ਦੀ ਬੱਛੜੀ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੁਸ਼ਿਆਰਪੁਰ ਦੇ ਪਿੰਡ ਉਪਲਾ ਵਡਾਲਾ ਵਿੱਚ ਤੇਂਦੂਏ ਦੀ ਮੌਜੂਦਗੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਤੇਂਦੂਏ ਨੇ ਘਰ ਦੇ ਵਿਹੜੇ ਵਿੱਚ ਦਾਖਲ ਹੋ ਕੇ ਛੇ ਮਹੀਨੇ ਦੀ ਬੱਛੜੀ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਸੀਸੀਟੀਵੀ ਫੁਟੇਜ ਮੁਤਾਬਕ ਤੇਂਦੂਆ ਰਾਤ ਕਰੀਬ 12:22 ਵਜੇ ਲਿੰਕ ਰੋਡ ਰਾਹੀਂ ਘਰ ਦੇ ਨੇੜੇ ਪਹੁੰਚਿਆ। ਕੁਝ ਸਮੇਂ ਬਾਅਦ ਉਹ ਕੰਧ ਟੱਪ ਕੇ ਘਰ ਦੇ ਵਿਹੜੇ ਵਿੱਚ ਦਾਖਲ ਹੋ ਗਿਆ ਅਤੇ ਕਾਫੀ ਦੇਰ ਤੱਕ ਉੱਥੇ ਘੁੰਮਦਾ ਰਿਹਾ। ਇਸ ਤੋਂ ਬਾਅਦ ਉਸ ਨੇ ਬੱਛੜੀ ‘ਤੇ ਹਮਲਾ ਕਰ ਦਿੱਤਾ।ਇਹ ਸਾਰੀ ਘਟਨਾ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਉਪਲਾ ਵਡਾਲਾ ਸ਼ਿਵ ਮੰਦਰ ਦੇ ਮੈਨੇਜਰ ਪੰਡਿਤ ਗਿਆਨ ਚੰਦ ਤੇ ਉਨ੍ਹਾਂ ਦੇ ਪੋਤੇ ਚੰਦਨ ਸ਼ਰਮਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ‘ਚ ਤੇਂਦੂਆ ਪਹਿਲਾਂ ਉਨ੍ਹਾਂ ਦੇ ਘਰ ਦੇ ਨਾਲ ਲੱਗਦੀ ਲਿੰਕ ਰੋਡ ‘ਤੇ 12:22 ਵਜੇ ਦਿਖਾਈ ਦੇ ਰਿਹਾ ਸੀ। ਚਾਰ ਮਿੰਟ ਬਾਅਦ, ਤੇਂਦੂਆ ਚਾਰਦੀਵਾਰੀ ‘ਤੇ ਚੜ੍ਹ ਗਿਆ ਤੇ ਵਿਹੜੇ ‘ਚ ਘੁੰਮਦਾ ਦੇਖਿਆ ਗਿਆ। ਫਿਰ ਇਹ ਛੇ ਮਹੀਨੇ ਦੇ ਵੱਛੇ ਕੋਲ ਗਿਆ, ਉਸ ‘ਤੇ ਹਮਲਾ ਕੀਤਾ ਤੇ ਉਸ ਨੂੰ ਮਾਰ ਦਿੱਤਾ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬੱਛੜੀ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ। ਫਾਰੇਸਟ ਗਾਰਡ ਵੱਲੋਂ ਪਿੰਡ ਵਾਸੀਆਂ ਨੂੰ ਰਾਤ ਸਮੇਂ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਘਰਾਂ ਦੇ ਬਾਹਰ ਰੌਸ਼ਨੀ ਦਾ ਪ੍ਰਬੰਧ ਰੱਖਣ ਅਤੇ ਜ਼ਰੂਰਤ ਪੈਣ ‘ਤੇ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾਉਣ ਦੀ ਗੱਲ ਕਹੀ ਗਈ ਹੈ।ਤੇਂਦੂਏ ਦੀ ਮੌਜੂਦਗੀ ਕਾਰਨ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਹੈ।Location :Delhi,Delhi,DelhiRead More
- Advertisement -
Recent Posts
Most Popular
Chandigarh ਨੂੰ PM ਨੇ ਤੋਹਫ਼ੇ ਵਜੋਂ ਦਿੱਤੇ ₹4,700 ਕਰੋੜ ਦੇ ਪ੍ਰੋਜੈਕਟ | ਪੰਜਾਬ ਖ਼ਬਰਾਂ
Last Updated:Jul 18, 2026 3:20 PM ISTਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਵਿੱਚ ₹4,700 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ...
ਹੁਸ਼ਿਆਰਪੁਰ ਦੇ ਪਿੰਡ ਉਪਲਾ ਵਡਾਲਾ ‘ਚ ਦੇਰ ਰਾਤ ਦੀਖਿਆ ਤੇਂਦੂਆ…ਲੋਕਾਂ ‘ਚ ਸਹਿਮ ਦਾ ਮਾਹੌਲ...
Last Updated:Jul 18, 2026 5:27 PM ISTਹੁਸ਼ਿਆਰਪੁਰ ਦੇ ਪਿੰਡ ਉਪਲਾ ਵਡਾਲਾ ਵਿੱਚ ਤੇਂਦੂਏ ਦੀ ਮੌਜੂਦਗੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।...
ਹਰਜੀਤ ਸਿੰਘ ਗਰੇਵਾਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ… |
Last Updated:Jul 18, 2026 3:21 PM ISTਹਰਜੀਤ ਸਿੰਘ ਗਰੇਵਾਲ 3 ਸਾਲਾਂ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਸਬੰਧੀ...
PM Modi Chandigarh Visit: ਮਾਂ ਚੰਡੀ ਦਾ ਆਸ਼ੀਰਵਾਦ ਚੰਡੀਗੜ੍ਹ ਦੀ ਪਛਾਣ ਹੈ | ਪੰਜਾਬ...
Last Updated:Jul 18, 2026 3:56 PM ISTਮੈਨੂੰ ਯਾਦ ਹੈ ਕਿ ਮੈਂ 2015 ਵਿੱਚ ਚੰਡੀਗੜ੍ਹ ਪੀਜੀਆਈ ਵਿੱਚ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਇਆ ਸੀ, ਅਤੇ ਮੈਨੂੰ...
ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਲੱਖਾਂ ਕਰੋੜ ਰੁਪਏ ਦਿੱਤੇ- PM ਮੋਦੀ |...
Last Updated:Jul 18, 2026 6:16 PM ISTਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਲੱਖਾਂ ਕਰੋੜ...














