ਚੰਡੀਗੜ੍ਹ ਵਿੱਚ ਕਿਸਾਨਾਂ ਦੇ ਧਰਨੇ ਦਾ ਅੱਜ ਦੂਜਾ ਦਿਨ ਹੈ। ਪੰਜਾਬ ਦੇ ਬਾਰਡਰ ’ਤੇ ਕਿਸਾਨਾਂ ਨੇ ਪੱਕਾ ਡੇਰਾ ਲਗਾ ਦਿੱਤਾ ਹੈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 7 ਸਤੰਬਰ ਤੱਕ ਚੰਡੀਗੜ੍ਹ ਮੋਰਚਾ ਜਾਰੀ ਰਹੇਗਾ। ਕਿਸਾਨ IISER ਤੋਂ ਟ੍ਰਿਬਿਊਨ ਰੋਡ ’ਤੇ ਧਰਨੇ ’ਤੇ ਬੈਠੇ ਹਨ, ਜਿਸ ਕਾਰਨ ਇੱਕ ਪਾਸੇ ਦੀ ਸੜਕ ਪੂਰੀ ਤਰ੍ਹਾਂ ਬੰਦ ਹੈ। ਕਿਸਾਨਾਂ ਦੀਆਂ ਮੁੱਖ ਮੰਗਾਂ ਵਿੱਚ ਕਰਜ਼ਮਾਫ਼ੀ, MSP ਦੀ ਕਾਨੂੰਨੀ ਗਾਰੰਟੀ ਅਤੇ ਅਮਰੀਕਾ ਨਾਲ ਸੰਭਾਵੀ ਟ੍ਰੇਡ ਡੀਲ ਦਾ ਵਿਰੋਧ ਸ਼ਾਮਲ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।
Home Agriculture Chandigarh Farmers protest | ਚੰਡੀਗੜ੍ਹ-ਮੁਹਾਲੀ BORDER ‘ਤੇ ਡਟੇ ਕਿਸਾਨ, ਦੇਖੋ ਮੋਰਚੇ ਤੋਂ...















