Last Updated:Mar 21, 2026 3:14 PM ISTਸਮਾਜਿਕ ਕਾਰਕੁਨ ਅੰਜਲੀ ਦਮਾਨੀਆ ਨੇ ਦੋਸ਼ ਲਗਾਇਆ ਹੈ ਕਿ, ਅਧਿਆਤਮਿਕ ਅਭਿਆਸ ਦੀ ਆੜ ਵਿੱਚ ਖਰਾਤ, ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਨਾਲ-ਨਾਲ ਵਿੱਤੀ ਧੋਖਾਧੜੀ ਅਤੇ ਜ਼ਮੀਨ ਹੜੱਪਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੈ। ਦਮਾਨੀਆ ਅਤੇ ਰਾਜ ਸਭਾ ਮੈਂਬਰ ਸੰਭਾਜੀਰਾਜੇ ਛਤਰਪਤੀ ਨੇ ਚਾਕਣਕਰ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਸੀ।(ਸੰਕੇਤਕ ਫੋਟੋ)ਮਹਾਰਾਸ਼ਟਰ ਦੀ ਰਾਜਨੀਤੀ ਵਿਚ ਇੱਕ ‘ਢੌਂਗੀ ਬਾਬੇ’ ਨੂੰ ਲੈ ਜ਼ਬਰਦਸਤ ਭੂਚਾਲ ਆ ਗਿਆ ਹੈ, ਜਿਸ ਨੇ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਕੁਰਸੀ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਬਲਾਤਕਾਰ ਕੇਸ ਵਿਚ ਮੁਲਜ਼ਮ ਸਵੈ-ਘੋਸ਼ਿਤ ‘ਗੌਡਮੈਨ’ ਅਸ਼ੋਕ ਖਰਾਤ ਨਾਲ ਉਸ ਦੀ ਕਥਿਤ ਨੇੜਤਾ ਨੂੰ ਲੈ ਕੇ ਵਿਰੋਧੀ ਧਿਰ ਦੇ ਭਾਰੀ ਦਬਾਅ ਅਤੇ ਤਿੱਖੇ ਹਮਲਿਆਂ ਤੋਂ ਬਾਅਦ ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਾਕਣਕਰ (rupali chakankar) ਨੇ ਸ਼ੁੱਕਰਵਾਰ ਨੂੰ ਆਪਣਾ ਅਸਤੀਫਾ ਦੇ ਦਿੱਤਾ।ਸੂਤਰਾਂ ਅਨੁਸਾਰ, ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ੁੱਕਰਵਾਰ ਸ਼ਾਮ ਨੂੰ ਰੂਪਾਲੀ ਨੂੰ ਤਲਬ ਕੀਤਾ ਅਤੇ ਉਸ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਨਿਰਦੇਸ਼ ਦਿੱਤਾ। ਇਸ ਤੋਂ ਬਾਅਦ ਚਾਕਣਕਰ (ਜੋ ਐਨਸੀਪੀ ਦੀ ਮਹਿਲਾ ਵਿੰਗ ਦੀ ਮੁਖੀ ਵੀ ਹੈ) ਨੇ ਆਪਣਾ ਅਸਤੀਫਾ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸੁਨੇਤਰਾ ਪਵਾਰ ਨੂੰ ਸੌਂਪ ਦਿੱਤਾ। ਮੁੱਖ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਉਸ ਨੇ 15 ਅਕਤੂਬਰ, 2024 ਨੂੰ ਸੰਭਾਲੇ ਗਏ ਅਹੁਦੇ ਤੋਂ ਅਸਤੀਫਾ ਦੇਣ ਦੇ “ਨਿੱਜੀ ਕਾਰਨਾਂ” ਦਾ ਹਵਾਲਾ ਦਿੱਤਾ।ਅਸ਼ੋਕ ਖਰਾਤ, ਜੋ ਕਿ ਖੁਦ ਮਰਚੈਂਟ ਨੇਵੀ ਦਾ ਇੱਕ ਸੇਵਾਮੁਕਤ ਅਧਿਕਾਰੀ ਅਤੇ ਕੈਪਟਨ ਹੋਣ ਦਾ ਦਾਅਵਾ ਕਰਦਾ ਹੈ—ਅਸਲ ਵਿੱਚ ਇੱਕ ਸ਼ਾਤਿਰ ਅਪਰਾਧੀ ਹੈ। ਉਹ ਨਾਸਿਕ ਵਿੱਚ ਸ਼੍ਰੀ ਈਸ਼ਾਨੇਸ਼ਵਰ ਮਹਾਦੇਵ ਮੰਦਰ ਟਰੱਸਟ (ਜਿਸ ਦੀ ਚਾਕਣਕਰ ਵੀ ਇੱਕ ਮੈਂਬਰ ਹੈ) ਦੇ ਮੁਖੀ ਵਜੋਂ ਸੇਵਾ ਨਿਭਾਉਂਦਾ ਹੈ। ਖਰਾਤ ਨੂੰ ਬੁੱਧਵਾਰ ਨੂੰ ਨਾਸਿਕ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਦੋਸ਼ ਹਨ ਕਿ ਉਸ ਨੇ ਇੱਕ 35 ਸਾਲਾ ਔਰਤ ਨੂੰ ਉਸ ਦੇ “ਪਤੀ ਦੀ ਜਾਨ ਖ਼ਤਰੇ ਵਿੱਚ ਹੈ”, ਦਾ ਡਰ ਕੇ ਕੇ ਆਪਣੇ ਜਾਲ ਵਿਚ ਫਸਾਇਆ। ਨਵੰਬਰ 2022 ਅਤੇ ਦਸੰਬਰ 2025 ਦੇ ਵਿਚਕਾਰ ਉਸ ਨੇ ਕਥਿਤ ਤੌਰ ‘ਤੇ ਔਰਤ ਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ।ਅੰਧਵਿਸ਼ਵਾਸ ਅਤੇ ਕੱਟੀ ਉਂਗਲੀ ਦਾ ਰਹੱਸਇਸ ਮਾਮਲੇ ਵਿੱਚ ਸਭ ਤੋਂ ਡਰਾਉਣਾ ਖੁਲਾਸਾ ਸ਼ਿਵ ਸੈਨਾ (UBT) ਦੀ ਬੁਲਾਰਾ ਸੁਸ਼ਮਾ ਅੰਧਾਰੇ ਨੇ ਕੀਤਾ ਸੀ। ਅੰਧਾਰੇ ਨੇ ਦੋਸ਼ ਲਗਾਇਆ ਕਿ ਰੂਪਾਲੀ ਇਸ ‘ਬਾਬੇ’ ਪ੍ਰਭਾਵ ਨਾਲ ਇੰਨੀ ਅੰਨ੍ਹੀ ਹੋ ਗਈ ਸੀ ਕਿ, ਇੱਕ ਤਾਂਤਰਿਕ ਅਭਿਆਸ (Occult Ritual) ਅਤੇ ਗੁਪਤ ਰਸਮ ਦੇ ਹਿੱਸੇ ਵਜੋਂ, ਉਸ ਨੇ ‘ਰਿੰਗ ਫਿੰਗਰ’ (ਚੌਥੀ ਉਂਗਲੀ) ਕੱਟਵਾ ਲਈ। ਅੰਧਾਰੇ ਨੇ ਸਬੂਤ ਵਜੋਂ ਕਈ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਸ ਵਿੱਚ ਚਾਕਣਕਰ ਨੂੰ ਉਸ ਦੀ ਉਂਗਲੀ ‘ਤੇ ਪੱਟੀ ਬੰਨ੍ਹੀ ਹੋਈ ਦਿਖਾਈ ਦੇ ਸਕਦੀ ਹੈ।ਜਿਨਸੀ ਸ਼ੋਸ਼ਣ ਦੇ ਦੋਸ਼ਸਮਾਜਿਕ ਕਾਰਕੁਨ ਅੰਜਲੀ ਦਮਾਨੀਆ ਨੇ ਦੋਸ਼ ਲਗਾਇਆ ਹੈ ਕਿ, ਅਧਿਆਤਮਿਕ ਅਭਿਆਸ ਦੀ ਆੜ ਵਿੱਚ ਖਰਾਤ, ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਨਾਲ-ਨਾਲ ਵਿੱਤੀ ਧੋਖਾਧੜੀ ਅਤੇ ਜ਼ਮੀਨ ਹੜੱਪਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੈ। ਦਮਾਨੀਆ ਅਤੇ ਰਾਜ ਸਭਾ ਮੈਂਬਰ ਸੰਭਾਜੀਰਾਜੇ ਛਤਰਪਤੀ ਨੇ ਚਾਕਣਕਰ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਸੀ।Location :New Delhi,New Delhi,DelhiRead More
- Advertisement -
Recent Posts
Most Popular
Bathinda ਨੂੰ ਮਿਲਿਆ ਨਵਾਂ ਰੇਲਵੇ ਓਵਰਬ੍ਰਿਜ; ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ | ਪੰਜਾਬ ਖ਼ਬਰਾਂ
ਟ੍ਰੈਫਿਕ ਭੀੜ ਨੂੰ ਘਟਾਉਣ ਲਈ ਬਠਿੰਡਾ ਵਿੱਚ ਨਵੇਂ ਰੇਲਵੇ ਓਵਰਬ੍ਰਿਜ ਬਣਾਉਣ ਦੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ; ਇਸ ਦੌਰਾਨ, ਅਮਰਪੁਰਾ ਬਸਤੀ ਓਵਰਬ੍ਰਿਜ ਦੀਵਾਲੀ ਤੱਕ...
Bathinda: ਕਾਂਗਰਸ ਦੀ ਸਟੇਜ ਤੋਂ ਵੜਿੰਗ ਸਾਹਮਣੇ ਨਾਅਰੇ ਲਗਾਉਣ ਵਾਲਾ ਨਿਕਲਿਆ ‘ਚਿੱਟਾ ਤਸਕਰ’ |
ਕਮਲਦੀਪ ਸਿੰਘ ਨੂੰ ਪਹਿਲਾਂ 25 ਮਈ ਨੂੰ ਬਠਿੰਡਾ ਵਿੱਚ 506 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ 'ਚੰਨੀ ਜ਼ਿੰਦਾਬਾਦ' ਦੇ ਨਾਅਰੇ ਲਾਉਣ ਵਾਲੇ ਨੌਜਵਾਨ...
ਟਰੰਪ ਕੋਲ ਪਤਾ ਨਹੀਂ ਕਿਹੜੀ CD ਪਈ ਹੈ, ਮੋਦੀ ਇੱਕ ਮਿੰਟ ਵਿਚ ਮੰਨ ਲੈਂਦੇ...
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੋਦੀ ਇੱਕ ਮਿੰਟ ਵਿੱਚ ਟਰੰਪ ਨਾਲ ਸਹਿਮਤ ਹੋ ਜਾਂਦੇ ਨੇ ਉਨ੍ਹਾਂ ਅੱਗੇ ਕਿਹਾ- ਅਮਰੀਕੀ ਰਾਸ਼ਟਰਪਤੀ ਕੋਲ ਪਤਾ ਨਹੀਂ...
ਬੱਸਾਂ ‘ਚ ਸਫਰ ਕਾਰਨ ਵਾਲਿਆਂ ਲਈ ਰਾਹਤ ਦੀ ਖਬਰ, PRTC ਤੇ PUNBUS ਕੱਚੇ ਕਾਮਿਆਂ...
lਬੱਸਾਂ ਵਿੱਚ ਸਫਰ ਕਾਰਨ ਵਾਲਿਆਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਪੀਆਰਟੀਸੀ ਅਤੇ ਪਨਬਾਸ ਕੱਚੇ ਕਾਮਿਆਂ ਦੀ ਹੜਤਾਲ ਖਤਮ ਹੋ ਗਈ...
ਪੰਜਾਬ ਦੇ 9 ਜ਼ਿਲ੍ਹਿਆਂ ਚ ਮੀਂਹ, ਕਦੋਂ ਤੱਕ ਮਿਲੇਗੀ ਰਾਹਤ?
ਪੰਜਾਬ ਵਿੱਚ ਮਾਨਸੂਨ ਨੇ ਮੁੜ ਰਫ਼ਤਾਰ ਫੜ ਲਈ ਹੈ। 9 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਹੋਇਆ ਹੈ, ਜਦਕਿ ਆਉਣ ਵਾਲੇ ਦਿਨਾਂ ਦਾ ਮੌਸਮ ਵੀ...















