ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਉਪਰੰਤ ਦੱਸਿਆ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਸਿੱਖ ਗੁਰਦੁਆਰਾ ਐਕਟ-1925 ਵਿੱਚ ਸੋਧ ਲਈ ਬਿੱਲ ਲਿਆਂਦਾ ਗਿਆ, ਜਿਸ ਨੂੰ ਵਿਚਾਰ-ਚਰਚਾ ਉਪਰੰਤ ਪਾਸ ਕੀਤਾ ਜਾਵੇਗਾ। ਪੰਜਾਬ ਕੈਬਨਿਟ ਨੇ ਸਿੱਖ ਗੁਰਦੁਆਰਾ ਐਕਟ-1925 ਵਿੱਚ ਸੋਧ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਸੋਧ ਨਾਲ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਅਧਿਕਾਰ ਸਾਰੇ ਚੈਨਲਾਂ ਨੂੰ ਮੁਫ਼ਤ ’ਚ ਮੁਹੱਈਆ ਕਰਵਾਏ ਜਾ ਸਕਣਗੇ। ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰ ਿੲੱਕ ਚੈਨਲ ਦਰਬਾਰ ਸਾਹਿਬ ਅ੍ਰਮਿਤਸਰ ਸਾਹਿਬ ਤੋ ਸਿੱਧਾ ਪ੍ਰਸਾਰਣ ਕਰ ਸਕਦਾ ਹੈ ਕਿਉ ਕਿ ਗੁਰਬਾਣੀ ਸਿਰਫ ਬਾਦਲਾਂ ਦੀ ਨਹੀ ਸਗੋ ਸਰਬ ਸਾਂਝੀ ਹੈ ਿੲਸ ਤੇ ਕਿਸੇ ਦਾ ਕੰਟਰੋਲ ਨਹੀ ਹੋਣਾ ਹਾਹੀਦਾ। ਮਾਨ ਨੇ ਿੲੱਥੋ ਤੱਕ ਵੀ ਕਹਿ ਦਿੱਤਾ ਕਿ ਅਜੇ ਤਾ ਕੁੱਝ ਵੀ ਨਹੀ ਗੁਰੂਘਰਾ ਨੂੰ ਵੀ ਿੲਹਨਾ ਦੇ ਕਬਜ਼ੇ ਤੋ ਮੁਕਤ ਕਰਨਾ ਹੈ।