ਅੱਜ ਦੀ ਪੀੜੀ ਵਿਦੇਸ਼ਾਂ ਨੂੰ ਜਾਣ ਦੀ ਏਨੀ ਚਾਹਵਾਨ ਹੈ ਕਿ ਉਹ ਪੈਸ਼ੇ ਕਮਾਉਣ ਲਈ ਵਿਦੇਸ਼ ਚ ਛੋਟੇ ਮੋਟੇ ਕੰਮ ਵੀ ਕਰਨ ਨੂੰ ਤਿਆਰ ਹੋ ਜਾਂਦੀ ਪਰ ਪੰਜਾਬ ਵਰਗੀ ਕਿਤੇ ਰੀਸ ਨਹੀ, ਪਰ ਕੁੱਝ ਲੋਕਾਂ ਨੂੰ ਇਹ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਹ ਵਿਦੇਸ਼ ਜਾਕੇ ਕੰਮ ਕਰਦੇ ਨੇ ਤੇ ਕਿਸੇ ਵਿਦੇਸ਼ੀ ਲੋਕਾਂ ਦੀ ਗੁਲਾਮੀ ਕਰਦੇ ਹਨ ਤੇ ਉਥੇ ਹੀ ਇੱਕ ਅਜਿਹਾ ਨੌਜਵਾਨ ਸਿੰਗਾਂਪੁਰ ਚ ਕੰਮ ਕਰਨ ਵਾਲਾ ਕੁਲਵਿੰਦਰ ਸਿੰਘ ਪੰਜਾਬ ਵਾਪਸ ਆ ਗਿਆ ਤੇ ਉਸਦੇ ਕੋਲ ਚੰਗੀ ਜ਼ਮੀਨ ਹੋਣ ਕਾਰਨ ਉਸਨੇ ਆਪਣਾ ਹੀ ਬਾਗ ਖੋਲ੍ਹ ਲਿਆ ਤੇ ਜਿਸ ਚ ਕਾਫੀ ਬੇਰਾਂ ਦਾ ਬਗੀਚਾ ਲਗਾਇਆ ਤੇ ਸੜਕ ਉੱਤੇ ਬੈਠ ਕੇ ਲੋਕਾਂ ਨੂੰ ਬੇਰ ਵੇਚਦਾ ਹੈ ਅਤੇ 2011 ਚ ਉਹ ਵਿਦੇਸ਼ ਜਾਣ ਕਾਰਨ ਦਾੜੀ ਨਹੀ ਸੀ ਰੱਖ ਪਾਉਂਦਾ ਪਰ ਪੰਜਾਬ ਚ ਆਕੇ ਉਹ ਸਿੰਘ ਬਣ ਗਿਆਂ।
ਕੁਲਵਿੰਦਰ ਸ਼ਿੰਘ ਦਾ ਕਹਿਣਾ ਹੈ ਕਿ ਉਹ 2011 ‘ਚ ਸਿੰਘਾਂਪੁਰ ਗਿਆ ਕਿਉਂਕਿ ਪੰਜਾਬ ਚ ਕੋਈ ਰੁਜ਼ਗਾਰ ਨਹੀ …. ਤੇ ਜਿਸ ਤੋਂ ਦੁੱਖੀ ਹੋ ਕੇ ਉਹ ਸਿੰਗਾਂਪੁਰ ਚਲਾ ਗਿਆ ਤੇ ਜਿਸ ਤੋਂ ਬਾਦ ਉਸਨੂੰ ਅਹਿਸਾਸ ਹੋਇਆ ਕਿ ਪੰਜਾਬ ਚ ਰੁਜ਼ਗਾਰ ਨਾ ਹੋਣ ਕਾਰਨ ਅੱਜ ਦੀ ਪੀੜੀ ਵਿਦੇਸ਼ ਵੱਲ ਨੂੰ ਭੱਜ ਰਹੀ ਹੈ ਤੇ ਪੰਜਾਬ ਚ ਸਿਰਫ ਪ੍ਰਵਾਸੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਜਦੋਂ ਪੰਜਾਬ ਆਇਆ ਤਾਂ 2015 ‘ਚ ਬਾਗ ਲਗਾ ਲਿਆ ਤੇ 2018 ਦੇ ‘ਚ ਕੰਮ ਸ਼ੁਰੂ ਕਰ ਦਿਤਾ ਤੇ ਇਸ ਤੋਂ ਇਲਾਵਾ ਉਸ ਵੱਲੋਂ ਅੱਜ ਦੀ ਪੀੜੀ ਨੂੰ ਸੰਕੇਤ ਦਿੰਦਿਆ ਕਿਹਾ ਕਿ ਕੰਮ ਕਰਨ ਚ ਕੋਈ ਸ਼ਰਮ ਨਹੀ ਤੇ ਉਹ ਇਸ ਗੱਲ ਨੂੰ ਸਮਝਣ ਤੇ ਵਿਦੇਸ਼ਾ ਦੀ ਬਜਾਏ ਉਹ ਪੰਜਾਬ ਚ ਕੰਮ ਕਰਨ ਤੇ ਮਿਹਨਤ ਵੱਲ ਧਿਆਨ ਦੇਣ।