ਟ੍ਰੇਲਰ ਲਾਂਚ ਅਲਰਟ! “ਪਰਿੰਦਾ ਪਾਰ ਗਿਆ: ਪੰਜਾਬੀ ਸਿਨੇਮਾ ਵਿੱਚ ਆਉਣ ਵਾਲੀ ਇੱਕ ਸੰਘਰਸ਼ ਭਰੀ ਕਹਾਣੀ”

ਚੰਡੀਗੜ੍ਹ, 13 ਨਵੰਬਰ 2023: ਪੰਜਾਬੀ ਸਿਨੇਮਾ ਵਿੱਚ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, GS ਗੋਗਾ ਪ੍ਰੋਡਕਸ਼ਨਜ਼, RRG ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ, ਗੁਰਪ੍ਰੀਤ ਸਿੰਘ ਗੋਗਾ, ਰਵੀ ਢਿੱਲੋਂ, ਜਗਦੀਪ ਰੇਹਾਲ, ਅਤੇ ਜਸਵਿੰਦਰ ਤੂਰ ਦੁਆਰਾ ਨਿਰਮਾਣ ਕੀਤੀ, ਨੇ “ਪਰਿੰਦਾ ਪਾਰ ਗਿਆ” ਫਿਲਮ ਦਾ ਟ੍ਰੇਲਰ ਲਾਂਚ ਕੀਤਾ ਹੈ। ਫਿਲਮ ਵਿੱਚ ਗੁਰਨਾਮ ਭੁੱਲਰ, ਰੂਪੀ ਗਿੱਲ, ਗੁਰਨਜਰ ਚੱਠਾ, ਅਤੇ ਈਸ਼ਾ ਸ਼ਰਮਾ ਵਰਗੇ ਕਲਾਕਾਰਾਂ ਦੀ ਇੱਕ ਬਹੁਤ ਹੀ ਵਧੀਆ ਅਦਾਕਾਰੀ ਦੇਖਣ ਨੂੰ ਮਿਲੇਗੀ।

ਪ੍ਰਸ਼ੰਸਿਤ ਨਿਰਦੇਸ਼ਕ, ਕ੍ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਤ “ਪਰਿੰਦਾ ਪਾਰ ਗਿਆ” ਇੱਕ ਆਕਰਸ਼ਕ ਡਰਾਮਾ, ਭਾਵਨਾਵਾਂ, ਅਤੇ ਪਿਆਰ ਦੀ ਕਹਾਣੀ ਹੈ, ਜੋ ਪੰਜਾਬੀ ਸਿਨੇਮਾ ਦੀ ਖੂਬਸੂਰਤੀ ਨੂੰ ਹੋਰ ਵਧਾ ਦੇਵੇਗੀ। ਟ੍ਰੇਲਰ ਦੇ ਮੁਤਾਬਿਕ ਅਸੀਂ ਦੇਖ ਸਕਦੇ ਹਾਂ ਕਿ ਇੱਕ ਜਵਾਨ ਮੁੰਡਾ ਪੰਜਾਬ ਦਾ ਪ੍ਰਸਿੱਧ ਗਾਇਕ ਬਣਨਾ ਚਾਹੁੰਦਾ ਹੈ ਪਰ ਉਹ ਆਪਣਾ ਦਿਲ ਇੱਕ ਕੁੜੀ ਉੱਤੇ ਹਾਰ ਚੁੱਕਾ ਹੈ ਜਿਸ ਤੋਂ ਉਸਨੂੰ ਸਿਰਫ ਬੇਵਫਾਈ ਹੀ ਮਿਲਦੀ ਹੈ। ਇਸ਼ਕ ਦਾ ਜੂਨੂਨ ਅਤੇ ਬੇਵਫਾਈ ਨੇ ਉਸਨੂੰ ਇੱਕ ਨਵੀਂ ਸਫਲਤਾ ਦਿੱਤੀ ਹੈ, ਜਿਸ ਬਾਰੇ ਇਹ ਕਹਾਣੀ ਹੈ।

ਫਿਲਮ ਦਾ ਸੰਗੀਤ ਹੀ ਉਸਦੀ ਜਾਨ ਹੈ ਅਤੇ ਇਸ ਫਿਲਮ ਦੇ ਗੀਤਾਂ ਨੂੰ ਪ੍ਰਸਿੱਧ ਜੋੜੀ ਗੌਰਵ ਦੇਵ ਅਤੇ ਕਾਰਤਿਕ ਦੇਵ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਫਿਲਮ ਦਾ ਮੁੱਖ ਗੀਤ ਖੁਦ ਗੁਰਨਾਮ ਭੁੱਲਰ ਨੇ ਗਾਇਆ ਹੈ, ਜੋ ਪਹਿਲਾਂ ਹੀ ਸੰਗੀਤ ਪ੍ਰੇਮੀਆਂ ਨਾਲ ਬਹੁਤ ਪ੍ਰਭਾਵਸ਼ਾਲੀ ਹੋ ਚੁੱਕਾ ਹੈ। ਗੀਤਾਂ ਦੇ ਬੋਲ, ਜਿਨ੍ਹਾਂ ਨੂੰ ਖਾਰਾ ਅਤੇ ਗੁਰਨਾਮ ਭੁੱਲਰ ਨੇ ਲਿਖੇ ਹਨ, ਪਿਆਰ ਅਤੇ ਦੁੱਖ ਦੀ ਭਾਵਨਾ ਨੂੰ ਸਮੇਟਦੇ ਹਨ। ਫਿਲਮ ਨੂੰ ਦੁਨੀਆਭਰ ਵਿਚ ਵਾਈਟ ਹਿੱਲ ਸਟੂਡੀਓਜ਼ ਦ੍ਵਾਰਾ ਡਿਸਤਰੁਬਯੂਟ ਕੀਤਾ ਜਾਵੇਗਾ।

See also  ਇਤਿਹਾਸ ਵਿੱਚ ਪਹਿਲੀ ਵਾਰ ਖਰੀਦ ਦੇ ਪਹਿਲੇ ਦਿਨ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਸ਼ੁਰੂ ਹੋਈ