ਸਾਬਕਾ ਸਰਪੰਚ ਨੇ ਥਾਣੇ ਚ ਮਾਰੀ ਆਪਣੇ ਆਪ ਨੂੰ ਗੋਲੀ,ਵਿਆਹੀ ਲੜਕੀ ਨੂੰ ਕਰਦਾ ਸੀ ਇੱਕ ਤਰਫਾ ਪਿਆਰ

ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਦੇ ਨਜ਼ਦੀਕ ਪਿੰਡ ਸੋਹਲ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਾਬਕਾ ਸਰਪੰਚ ਇਕ ਤਰਫਾ ਪਿਆਰ ਚ ਅੰਨ੍ਹੇ ਹੋ ਕੇ ਆਪਣੇ ਆਪ ਨੂੰ ਗੋਲੀ ਮਾਰ ਲੈਦਾ ਹੈ ਤੇ ਆਪਣੇ ਆਪ ਨੂੰ ਥਾਣੇ ਦੇ ਵਿਚ ਜ਼ਖਮੀ ਕਰ ਲੈਦਾ ਹੈ ਤੇ ਜਿਸਦੇ ਚਲਦੇ ਉਹਨਾਂ ਨੂੰ ਨਿਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ।

ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦਸਿਆ ਕਿ ਅਸਲ ਚ ਮਾਮਲਾ ਇੱਕ ਤਰਫਾ ਪਿਆਰ ਦਾ ਹੈ ਤੇ ਸੋਨੂੰ ਇੱਕ ਲੜਕੀ ਨੂੰ ਪਿਆਰ ਕਰਦਾ ਸੀ ਤੇ ਕੁਝ ਮਹੀਨੇ ਪਹਿਲਾ ਉਸਦਾ ਵਿਆਹ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਉਹ ਉਸ ਨੰੁ ਅਕਸਰ ਹੀ ਛੱਡਣ ਲਈ ਮਜਬੂਰ ਕਰਦਾ ਸੀ ਤੇ ਜਿਸਤੋਂ ਬਾਅਦ ਲੜਕੀ ਨੇ ਇਨਕਾਰ ਕਰ ਦਿੱਤਾ ਤੇ ਸ਼ਿਕਾਇਤ ਪੁਲਿਸ ਨੂੰ ਦੇ ਦਿਤੀ ਤੇ ਇਸ ਤੋਂ ਇਲਾਵਾ ਉਹ ਥਾਣੇ ਦੇ ਵਿਚ ਆਪਣਾ ਰਿਵਾਲਵਰ ਚੋਰੀ ਤੋਂ ਅੰਦਰ ਲੈ ਆਇਆ ਅਤੇ ਬਾਥਰੂਮ ਦੇ ਬਹਾਨੇ ਇਹ ਘਟਨਾ ਨੂੰ ਅੰਜ਼ਾਮ ਦਿਤਾ ਤੇ ਜਿਸਦੇ ਚਲਦੇ ਉਹ ਜ਼ਖਮੀ ਹੋ ਗਿਆ ਤੇ ਉਸਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਉਸਨੂੰ ਨਿਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਇਲਾਜ ਚੱਲ ਰਿਹਾ ਹੈ।

See also  ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ 15 ਮਹੀਨੇ: ਪੰਜਾਬ ਪੁਲਿਸ ਨੇ 20979 ਨਸ਼ਾ ਤਸਕਰਾਂ ਸਮੇਤ 3003 ਵੱਡੀਆਂ ਮੱਛੀਆਂ ਨੂੰ ਕੀਤਾ ਗ੍ਰਿਫਤਾਰ ; 1658 ਕਿਲੋ ਹੈਰੋਇਨ ਬਰਾਮਦ