2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਗਾ ਹਲਕੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਟਿਕਟ ਦੀ ਦੌੜ ਵਿੱਚ ਵੱਖ-ਵੱਖ ਪਾਰਟੀਆਂ ਦੇ ਕਈ ਚਿਹਰੇ ਸਾਹਮਣੇ ਆ ਰਹੇ ਹਨ। ਕਾਂਗਰਸ ਵੱਲੋਂ 7 ਦਾਅਵੇਦਾਰ ਟਿਕਟ ਦੀ ਲਾਈਨ ਵਿੱਚ ਹਨ, ਜਦਕਿ BJP ਵੱਲੋਂ ਵੀ 4 ਚਿਹਰੇ ਦਾਅਵੇਦਾਰੀ ਜਤਾ ਰਹੇ ਹਨ। ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਵੀ 3-3 ਦਾਅਵੇਦਾਰ ਟਿਕਟ ਦੀ ਦੌੜ ਵਿੱਚ ਹਨ। ਮੋਗਾ ਵਿੱਚ ਚੋਣੀ ਮੁਕਾਬਲੇ ਦੀ ਤਸਵੀਰ ਹੁਣ ਤੋਂ ਹੀ ਦਿਲਚਸਪ ਬਣਦੀ ਨਜ਼ਰ ਆ ਰਹੀ ਹੈ।















