ਚੰਡੀਗੜ੍ਹ: ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅੱਜ ਇੱਥੇ ਕਿਹਾ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਦੇ ਕੰਮ ਵਿੱਚ ਲੱਗੇ ਬੀ.ਐਲ.ਓਜ਼. ਨਾਲ ਕਿਸੇ ਵੀ ਕਿਸਮ ਦਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ ਪਟਿਆਲਾ ਅਤੇ ਬਰਨਾਲਾ ਜ਼ਿਲ੍ਹੇ ਵਿੱਚ ਬੂਥ ਲੈਵਲ ਅਫ਼ਸਰ( ਬੀ.ਐਲ.ਓ.) ਨਾਲ ਦੁਰਵਿਹਾਰ ਕਰਨ ਦੇ ਮਾਮਲੇ ਸਾਹਮਣੇ ਆਏ ਹਨ, ਜਿਸਦਾ ਗੰਭੀਰ ਨੋਟਿਸ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪਟਿਆਲਾ ਵਿੱਚ ਆਨੰਦ ਨਗਰ, ਪਟਿਆਲਾ ਦੇ ਇੱਕ ਨਿਵਾਸੀ ਵੱਲੋਂ ਬੂਥ ਨੰਬਰ 113 ਦੇ ਬੂਥ ਲੈਵਲ ਅਫਸਰ ‘ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਬੀਐਲਓ ਨੇ ਐਸ.ਆਈ.ਆਰ. ਪ੍ਰਕਿਰਿਆ ਦੇ ਸਬੰਧ ਵਿੱਚ ਉਸ ਤੋਂ ਵੇਰਵੇ ਮੰਗੇ। ਇਸ ਘਟਨਾ ਤੋਂ ਬਾਅਦ, ਪੁਲਿਸ ਥਾਣਾ ਤ੍ਰਿਪੁੜੀ ਵੱਲੋਂ ਭਾਰਤੀ ਨਿਆਏ ਸੰਹਿਤਾ, 2023 ਦੀ ਧਾਰਾ 115(2), 351(3), 221 ਅਤੇ 132 ਦੇ ਤਹਿਤ ਹਮਲਾ ਕਰਨ ਵਾਲੇ ਵਿਅਕਤੀ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੇ ਬੂਥ ਨੰ:103 ਅਕਾਲਗੜ੍ਹ ਕੋਠੇ ਦੇ ਬੀ.ਐਲ.ਓ. ‘ਤੇ ਵੀ ਐਸ.ਆਈ.ਆਰ. ਸਬੰਧੀ ਕੰਮਕਾਜ ਦੌਰਾਨ ਇੱਕ ਸਥਾਨਕ ਵੱਲੋਂ ਗਾਲੀ-ਗਲੋਚ ਅਤੇ ਹਮਲਾ ਕੀਤਾ ਗਿਆ, ਜਿਸ ਸਬੰਧੀ ਧਨੌਲਾ ਥਾਣਾ ਵਿਖੇ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 132, 221 ਅਤੇ 115(2) ਅਧੀਨ ਕੇਸ ਦਰਜ ਕੀਤਾ ਗਿਆ ਹੈ।ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰ ਨੇ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਐਸ.ਆਈ.ਆਰ. ਦੌਰਾਨ ਬੀ.ਐਲ.ਓਜ. ਦੀ ਸੁਰੱਖਿਆ ਨੂੰ ਯਕੀਨੀ ਬਨਾਉਣ। ਉਨ੍ਹਾਂ ਪੰਜਾਬ ਰਾਜ ਦੇ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੀ.ਐਲ.ਓਜ਼. ਨੂੰ ਪੂਰਾ ਸਹਿਯੋਗ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਇਸ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ|
- Advertisement -
Recent Posts
Most Popular
ਕੇਂਦਰ ਨਾਲ ਤਾਲਮੇਲ ਜ਼ਰੂਰੀ: ਹਰਸਿਮਰਤ ਬਾਦਲ ਦੇ ਬਿਆਨ ਨਾਲ ਢਾਈ ਦਹਾਕੇ ਪੁਰਾਣੇ ਗੱਠਜੋੜ ਦੀ...
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ 93 ਸੀਟਾਂ ਜਿੱਤਣ ਤੋਂ ਬਾਅਦ ਅਕਾਲੀ ਦਲ-ਭਾਜਪਾ ਗੱਠਜੋੜ ਨੇ ਸਰਕਾਰ ਬਣਾਈ। ਇਸ ਵਿੱਚ ਅਕਾਲੀ ਦਲ ਨੂੰ 75 ਅਤੇ...
ਡਾ. ਵੰਦਨਾ ਸ਼ੁਕਲਾ ਦੇ ਲਘੂ ਕਹਾਣੀ ਸੰਗ੍ਰਹਿ #Unclaimed# ਲੋਕ-ਅਰਪਣ |
ਇਹ ਕਹਾਣੀਆਂ ਉਲੰਘਣਾਵਾਂ ਦੇ ਵਿਸਫੋਟਕ ਬਿੰਦੂਆਂ ਨੂੰ ਅਸਿੱਧੇ ਤੌਰ 'ਤੇ ਛੂੰਹਦੀਆਂ ਹਨ ਅਤੇ ਫਿਰ ਅੱਗੇ ਵਧ ਜਾਂਦੀਆਂ ਹਨ - ਆਮ ਹੋਣ ਦੇ ਨਕਾਬ ਵੱਲ।...
grenade-attack-in-amritsar-village-mp-aujla-raises-security-concerns |
ਅੰਮ੍ਰਿਤਸਰ ਦੇ ਸਰਹੱਦੀ ਪਿੰਡ ਵਿੱਚ ਗ੍ਰਨੇਡ ਹਮਲੇ ਨੇ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਔਜਲਾ ਨੇ ਘਟਨਾ ਨੂੰ ਲੈ ਕੇ ਸਰਕਾਰ ਤੋਂ...
Mohali Heavy Rain | ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈ ਪਿੱਕਅਪ ਗੱਡੀ |...
ਕੁਝ ਸਮੇਂ ਦੀ ਤੇਜ਼ ਬਾਰਿਸ਼ ਨੇ ਮੁਹਾਲੀ ਦੇ ਜੈਅੰਤੀ ਮਾਜਰੀ ਇਲਾਕੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਮੀਂਹ ਤੋਂ ਬਾਅਦ ਪਾਣੀ ਦਾ ਤੇਜ਼ ਵਹਾਅ...
Punjab Weather- ਪੰਜਾਬ ਦੇ 4 ਜਿਲ੍ਹਿਆਂ ਵਿਚ ਭਾਰੀ ਮੀਂਹ ਤੇ ਤੂਫਾਨ ਦਾ ਅਲਰਟ… |
Punjab Weather- ਜਲੰਧਰ ਅਤੇ ਪਠਾਨਕੋਟ ਵਿੱਚ ਸ਼ਨੀਵਾਰ ਸਵੇਰੇ ਹਲਕੀ ਬਾਰਿਸ਼ ਹੋਈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ...















