ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੌਸਮ ਦੇ ਵਿਗੜੇ ਮਿਜ਼ਾਜ ਅਤੇ ਬੇਮੌਸਮੀ ਬਾਰਿਸ਼ ਕਾਰਨ ਗਰੀਬ ਪਰਿਵਾਰ ਕੁਦਰਤ ਦੀ ਮਾਰ ਨੂੰ ਝੇਲ ਰਹੇ ਹਨ। ਇਥੇ ਇਹ ਕਹਾਵਤ ਸਿੱਧ ਹੁੰਦੀ ਹੈ ਕਿ “ਗਰੀਬੀ ਦੇ ਵਿੱਚ ਆਟਾ ਗਿੱਲਾ”, ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕੋਈ ਦਿਹਾੜੀ-ਮਜ਼ਦੂਰੀ ਵੀ ਨਹੀਂ ਮਿਲ ਰਹੀ, ਦੂਸਰਾ ਬੀਤੇ ਸੋਮਵਾਰ ਨੂੰ 3 ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਹੋਰ ਮਾਲੀ ਨੁਕਸਾਨ ਹੋ ਗਿਆ ਜਿਸ ਦੀ ਭਰਪਾਈ ਕਰਨੀ ਪਰਿਵਾਰਾ ਨੂੰ ਬਹੁਤ ਮੁਸ਼ਕਲ ਹੋ ਗਈ ਹੈ। ਇਸ ਲਈ ਪਰਿਵਾਰਾਂ ਨੇ ਪਿੰਡ ਦੇ ਸਰਪੰਚ ਰਾਹੀਂ ਸਰਕਾਰ ਤੋਂ ਉਮੀਦ ਰੱਖਦੇ ਹਨ ਕਿ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਸਹੀ ਤਰੀਕੇ ਨਾਲ ਗੁਰਦੋਰੀਆਂ ਕਰਵਾਕੇ ਨੁਕਸਾਨ ਦੀ ਭਰਪਾਈ ਕਰ ਰਹੇ ਹਨ, ਉਸੇ ਤਰ੍ਹਾਂ ਗਰੀਬਾਂ ਦੇ ਘਰਾਂ ਦੇ ਬਰਸਾਤ ਕਾਰਨ ਡਿੱਗਣ ਨਾਲ ਹੋਏ ਨੁਕਸਾਨ ਦੀ ਵੀ ਸਰਕਾਰ ਭਰਪਾਈ ਕਰੇ। ਕਿਉਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਇਸ ਵਾਰ ਸਾਰੀਆਂ ਰਾਜਨੈਤਿਕ ਪਾਰਟੀਆਂ ਨੂੰ ਛੱਡ ਕੇ ਭਗਵੰਤ ਸਿੰਘ ਮਾਨ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਬਹੁਮੱਤ ਨਾਲ ਸਰਕਾਰ ਬਣਾਉਣ ਦਾ ਮੌਕਾ ਬਖਸ਼ਿਆ ਹੈ। ਇਹ ਗੱਲ ਸੱਚ ਹੈ ਕਿ ਇਸ ਵਾਰ ਗਰੀਬ ਲੋਕਾਂ ਦਾ ਧਿਆਨ ਆਮ ਆਦਮੀ ਪਾਰਟੀ ਵੱਲ ਹੋਇਆ ਸੀ ਤੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ‘ਚ ਬਹੁਮੱਤ ਪ੍ਰਾਪਤ ਕੀਤਾ।
ਇਸ ਮੌਕੇ ਤੇ ਪੀੜਿਤ ਪਰਿਵਾਰਾਂ ਦੇ ਮੁਖੀ ਗੁਰਦਾਸ ਸਿੰਘ, ਰਵੇਲ ਸਿੰਘ, ਅਤੇ ਸ਼ੋਕਾ ਸਿੰਘ ਸਾਰੇ ਵਾਸੀ ਪਿੰਡ ਅਰਾਈਆਂ ਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਨੇ ਦਸਿਆਂ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਉਨ੍ਹਾਂ ਦੀਆ ਛੱਤਾਂ ਡਿੱਗ ਗਈਆਂ ਹਨ , ਜਿਸ ਨਾਲ ਪਰਿਵਾਰ ਦੇ ਮੈਂਬਰਾਂ ਦੀ ਬੱਚਤ ਹੋ ਗਈ, ਪਰ ਘਰਾ ਦਾ ਨੁਕਸਾਨ ਹੋ ਗਿਆ।
ਇਸ ਲਈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਹੁਕਮ ਜਾਰੀ ਕਰਕੇ ਗਰੀਬਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਤਾਕਿ ਆਉਣ ਵਾਲੇ ਸਮੇਂ ‘ਚ ਅਸੀਂ ਆਪਣਾ ਘਰ ਬਣਾ ਸਕੀਏ।