ਨਵਜੋਤ ਸਿੰਘ ਸਿੱਧੂ ਦੇ ਖਾਸ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੂੰ ਯੂਥ ਕਾਂਗਰਸ ਨੇ ਜਾਰੀ ਕੀਤਾ ਨੋਟਿਸ, ਦਿਖਾਇਆ ਪਾਰਟੀ ‘ਚੋ ਬਾਹਰ ਦਾ ਰੱਸਤਾ

ਚੰਡੀਗੜ੍ਹ: ਪੰਜਾਬ ਯੂਥ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੂੰ ਪਾਰਟੀ ‘ਚੋਂ ਬਾਹਰ ਦਾ ਰੱਸਤਾ ਦਿਖਾਇਆ ਹੈ। ਪਾਰਟੀ ਖਿਲਾਫ਼ ਬਿਆਨਬਾਜ਼ੀ ਕਰਨ ਤੇ ਸ਼ੈਰੀ ਰਿਆੜ ਤੇ ਐਕਸ਼ਨ ਹੋਇਆ ਹੈ। ਯੂਥ ਕਾਂਗਰਸ ਨੇ ਸੀਨੀਅਰ ਕਾਂਗਰਸ ਲੀਡਰਾਂ ਖਿਲਾਫ਼ ਬਿਆਨਬਾਜ਼ੀ ਕਰਨ ‘ਤੇ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ‘ਚ ਜਵਾਬ ਮੰਗਿਆ ਹੈ।

ਕੇਂਦਰੀ ਖੇਡ ਮੰਤਰਾਲੇ ਦਾ ਵੱਡਾ ਐਕਸ਼ਨ, WFI ਦੀ ਨਵੀਂ ਸੰਸਥਾ ਦੀ ਮਾਨਤਾ ਕੀਤੀ ਰੱਦ

ਦਰਅਸਲ ਕੁਝ ਦਿਨ ਪਹਿਲਾ ਸ਼ੈਰੀ ਰਿਆੜ ਨੇ ਸਿੱਧੂ ਦੇ ਪੋਸਟਰ ਲਾਏ ਸਨ, ਜੋ ਕਿ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਇਨ੍ਹਾਂ ਪੋਸਟਰਾਂ ‘ਤੇ ਸਿੱਧੂ ਤੋਂ ਇਲਾਵਾ ਕਿਸੇ ਵੀ ਸੀਨੀਅਰ ਕਾਂਗਰਸੀ ਆਗੂ ਦੀ ਤਸਵੀਰ ਨਹੀਂ ਹੈ। ਇਹ ਪੋਸਟਰ “ਸਾਰਾ ਪੰਜਾਬ ਸਿੱਧੂ ਦੇ ਨਾਲ” ਦੇ ਨਾਮ ਨਾਲ ਲਗਾਏ ਗਏ ਸਨ।

See also  CM ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਕਾਂਗਰਸ ਵਰਕਰਾਂ ਤੇ ਕੀਤੀ ਗਈ ਵਾਟਰ ਕੈਨਨ ਦੀ ਵਰਤੋਂ