ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ 31,478 ਰਜਿਸਟਰਡ ਕਿਸਾਨਾਂ ਨੇ DSR ਤਕਨੀਕ ਨੂੰ ਅਪਣਾਇਆ ਹੈ। ਸਾਲ 2025 ਵਿੱਚ ਇਹ ਰਕਬਾ ਕਰੀਬ 2.94 ਲੱਖ ਏਕੜ ਸੀ।ਕਿਸਾਨਾਂ ਨੂੰ ਮਿਲੇਗੀ 61 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ DSR ਅਪਣਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1,500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਸਾਲ ਲਗਭਗ 61 ਕਰੋੜ ਰੁਪਏ ਕਿਸਾਨਾਂ ਵਿੱਚ ਵੰਡੇ ਜਾਣ ਦਾ ਅਨੁਮਾਨ ਹੈ।ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ DSR ਹੇਠ ਆਏ ਰਕਬੇ ਦੀ ਤੁਰੰਤ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਇਹ ਰਾਸ਼ੀ ਮਿਲ ਸਕੇ।DSR ਨਾਲ 20 ਫੀਸਦੀ ਤੱਕ ਪਾਣੀ ਦੀ ਬਚਤਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਿਛਲੇ ਸਾਲ DSR ਵਿੱਚ 16 ਫੀਸਦੀ ਵਾਧਾ ਦਰਜ ਕੀਤਾ ਗਿਆ ਸੀ, ਜਦਕਿ ਇਸ ਸਾਲ ਇਹ ਵਾਧਾ 36 ਫੀਸਦੀ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਕਿਸਾਨ ਰਵਾਇਤੀ ਝੋਨਾ ਲਗਾਉਣ ਦੀ ਥਾਂ DSR ਨੂੰ ਇੱਕ ਟਿਕਾਊ ਅਤੇ ਲਾਭਦਾਇਕ ਵਿਕਲਪ ਵਜੋਂ ਸਵੀਕਾਰ ਕਰ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ DSR ਤਕਨੀਕ ਨਾਲ ਪ੍ਰਤੀ ਏਕੜ 15 ਤੋਂ 20 ਫੀਸਦੀ ਤੱਕ ਪਾਣੀ ਦੀ ਬਚਤ ਹੁੰਦੀ ਹੈ, ਜੋ ਪੰਜਾਬ ਵਿੱਚ ਡਿੱਗਦੇ ਭੂਮੀਗਤ ਪਾਣੀ ਦੇ ਪੱਧਰ ਨੂੰ ਰੋਕਣ ਲਈ ਅਹਿਮ ਸਾਬਤ ਹੋ ਰਹੀ ਹੈ।ਫਾਜ਼ਿਲਕਾ ਸਭ ਤੋਂ ਅੱਗੇ, ਮੁਕਤਸਰ ਤੇ ਫਿਰੋਜ਼ਪੁਰ ਵੀ ਸਿਖਰ ‘ਤੇDSR ਅਧੀਨ ਰਕਬੇ ਦੇ ਮਾਮਲੇ ਵਿੱਚ ਫਾਜ਼ਿਲਕਾ ਜ਼ਿਲ੍ਹਾ ਪਹਿਲੇ ਸਥਾਨ ‘ਤੇ ਰਿਹਾ, ਜਿੱਥੇ 12,063 ਕਿਸਾਨਾਂ ਨੇ 1,55,422.77 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ।ਇਸ ਤੋਂ ਬਾਅਦ:ਸ੍ਰੀ ਮੁਕਤਸਰ ਸਾਹਿਬ – 7,345 ਕਿਸਾਨ, 1,06,038.81 ਏਕੜਫਿਰੋਜ਼ਪੁਰ – 1,929 ਕਿਸਾਨ, 38,088.59 ਏਕੜਬਠਿੰਡਾ ਅਤੇ ਸੰਗਰੂਰ ਵੀ ਸਿਖਰਲੇ ਪੰਜ ਜ਼ਿਲ੍ਹਿਆਂ ਵਿੱਚ ਸ਼ਾਮਲ ਰਹੇ।DSR ਦਾ ਹੋਰ ਵਿਸਥਾਰ ਕਰੇਗੀ ਪੰਜਾਬ ਸਰਕਾਰਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਉਣ ਵਾਲੇ ਸਾਲਾਂ ਵਿੱਚ DSR ਹੇਠ ਰਕਬਾ ਹੋਰ ਵਧਾਉਣ ਲਈ ਕਿਸਾਨਾਂ ਨੂੰ ਤਕਨੀਕੀ ਮਾਰਗਦਰਸ਼ਨ ਅਤੇ ਖੇਤਰੀ ਪੱਧਰ ‘ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਸਿਰਫ਼ ਪ੍ਰੋਤਸਾਹਨ ਰਾਸ਼ੀ ਦੇਣ ਤੱਕ ਸੀਮਤ ਨਹੀਂ, ਸਗੋਂ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਅਤੇ ਕੁਦਰਤੀ ਸਰੋਤਾਂ ਦੀ ਲੰਬੇ ਸਮੇਂ ਲਈ ਸੰਭਾਲ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
- Advertisement -
Recent Posts
Most Popular
Weather Alert: ਅਗਲੇ 48 ਘੰਟੇ ਭਾਰੀ, ਪੰਜਾਬ, ਦਿੱਲੀ ਤੋਂ ਹਿਮਾਚਲ ਤੱਕ IMD ਨੇ...
Weather Update: 4 ਸਤੰਬਰ ਨੂੰ 'ਵੈਸਟਰਨ ਡਿਸਟਰਬੈਂਸ' (ਪੱਛਮੀ ਗੜਬੜੀ) ਅਤੇ ਮਾਨਸੂਨ ਟਰੱਫ ਦੀ ਸਰਗਰਮੀ ਕਾਰਨ ਕਈ ਰਾਜਾਂ ਵਿੱਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ।...
ਅਕਾਲੀਆਂ ਨੇ ਸੱਤਾ ਹਾਸਲ ਕਰਨ ਦੇ ਲਾਲਚ ਵਿਚ ਭਾਜਪਾ ਅੱਗੇ ਗੋਡੇ ਟੇਕੇ-ਬਲਬੀਰ ਸਿੱਧੂ |
ਸੁਖਬੀਰ ਬਾਦਲ ਨੇ ਸਿਰੇ ਦੀ ਮੌਕਾਪ੍ਰਸਤੀ ਤੇ ਨਿੱਜਪ੍ਰਸਤੀ ਦਾ ਮੁਜ਼ਾਹਰਾ ਕੀਤਾ, ਮੋਹਾਲੀ- ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ...
Public Holiday: ਕੱਲ੍ਹ ਪੰਜਾਬ ‘ਚ ਬੰਦ ਰਹਿਣਗੇ ਸਕੂਲ-ਕਾਲਜ ਤੇ ਹੋਰ ਅਦਾਰੇ |
ਜ਼ਿਕਰਯੋਗ ਹੈ ਕਿ ਇਹ ਛੁੱਟੀਆਂ ਸੂਬੇ ਦੇ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਉਹ ਆਪਣੀਆਂ ਯੋਜਨਾਵਾਂ ਬਣਾ ਸਕਣ। ਅਗਸਤ...
ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ…ਵੇਖੋ ਲਿਸਟ |
ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਮੈਂਬਰਾਂ ਦੀ ਦੂਜੀ ਸੂਚੀ ਜਾਰੀ...ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਮੈਂਬਰਾਂ ਦੀ...
ਪੰਜਾਬ ਗਾਇਕ ਦੀ ਮੌਤ, ਘਰ ਵਿਚੋਂ ਮਿਲੀ ਲਾਸ਼… |
ਘਰ ਵਿੱਚੋਂ ਕਈ ਦਿਨਾਂ ਤੋਂ ਬਦਬੂ ਆ ਰਹੀ ਸੀ। ਜਦੋਂ ਬਦਬੂ ਤੇਜ਼ ਹੋ ਗਈ, ਤਾਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸੁਧਾਰ ਪੁਲਿਸ...















