ਪੰਜਾਬ ਵਿੱਚ ਬਦਲ ਰਹੇ ਮੌਸਮ ਨੇ 50 ਸਾਲਾਂ ਦੇ ਰਿਕਾਰਡ ਤੋੜੇ

ਪੰਜਾਬ ਵਿੱਚ ਲਗਾਤਾਰ ਬਦਲ ਰਹੇ ਮੌਸਮ ਨੇ 50 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਮਈ ਮਹੀਨਾ ਗੁਜ਼ਰ ਜਾਣ ਉਤੇ ਵੀ ਦਿਨ ਦਾ ਪਾਰਾ 31 ਡਿਗਰੀ ਰਿਹਾ ਹੈ, ਜੋ ਕਿ 1970 ਤੋਂ ਦਰਜ ਰਿਕਾਰਡ ਅਨੁਸਾਰ ਅੱਜ ਤਕ ਨਹੀਂ ਹੋਇਆ ਅਤੇ ਹੁਣ ਜੂਨ ਮਹੀਨੇ ਵਿੱਚ ਵਿੱਚ ਬਾਰਸ਼ ਦੇ ਨਾਲ-ਨਾਲ ਕਈ ਸੂਬਿਆਂ ਵਿੱਚ ਗੜੇਮਾਰੀ ਵੀ ਪੈ ਰਹੀ ਹੈ। ਭਾਰੀ ਬਾਰਸ਼ ਦੇ ਨਾਲ ਜਿਥੇ ਸ਼ਹਿਰ ਨਿਵਾਸੀਆਂ ਦੇ ਚਿਹਰਿਆਂ ਤੇ ਰੌਣਕ ਲਿਆ ਦਿੱਤੇ ਹਨ ਉੱਥੇ ਲੋਕ ਇਸ ਬਾਰਸ਼ ਤੋਂ ਬਹੁਤ ਖੁਸ਼ ਵਿਖਾਈ ਦੇ ਰਹੇ ਹਨ। ਪੰਜਾਬ ਵਿੱਚ ਪੈ ਰਹੇ ਬੇਮੌਸਮੀ ਬਰਸਾਤ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਘਰਾਂ ਵਿੱਚ ਏ ਸੀ ਦੀ ਠੰਡੀ ਹਵਾ ਦੇ ਉੱਪਰ ਵੀ ਲਗਾਮ ਲਗਾ ਦਿੱਤੀ ਹੈ। ਜਦੋਂ ਲੋਕਾਂ ਨੂੰ ਗਰਮੀ ਸਤਾਉਣ ਲੱਗਦੀ ਹੈ ਉਦੋਂ ਹੀ ਇੰਦਰ ਦੇਵਤਾ ਮੀਂਹ ਪੁਆਉਣ ਲੱਗ ਪੈਂਦਾ ਹੈ। ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ ਹੈ ਕਿ ਮਈ ਮਹੀਨਾ ਜ਼ਿਆਦਾ ਗਰਮੀ ਵਾਲਾ ਨਹੀਂ ਸੀ ਅਤੇ ਹੁਣ ਜੂਨ ਮਹੀਨੇ ਵਿੱਚ ਵੀ ਬਾਰਸ਼ ਨੇ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਜਿੱਥੇ ਗਰਮੀ ਦੀ ਤਪਸ ਦੇ ਨਾਲ ਲੋਕ ਪਸੀਨੋ-ਪਸੀਨੀ ਹੁੰਦੇ ਵਿਖਾਈ ਦਿੰਦੇ ਹਨ ਪਰ ਹੁਣ ਜੂਨ ਮਹੀਨੇ ਵਿੱਚ ਲੋਕ ਠੰਡ ਦਾ ਨਜਾਰਾ ਲੈ ਰਹੇ ਹਨ। ਦੂਜੇ ਪਾਸੇ ਇਸ ਬਾਰਸ਼ ਤੋਂ ਕਿਸਾਨ ਵੀ ਬਹੁਤ ਖੁਸ਼ ਹਨ।

ਇਹ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਹੈ ਕਿ ਮਈ ਮਹੀਨੇ ਤੋਂ ਬਾਅਦ  ਹੁਣ ਜੂਨ ਮਹੀਨੇ ਵਿੱਚ ਇੰਝ ਲੱਗ ਰਿਹਾ ਜਿਵੇਂ ਸਾਉਣ ਦੀ ਝੜੀ ਲੱਗ ਗਈ ਹੋਵੇ, ਅਤੇ ਪਿਛਲੇ ਦੋ ਤਿੰਨ ਘੰਟੇ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ, ਅਤੇ ਮੌਸਮ ਖੁਸ਼ਗਵਾਰ ਹੋ ਗਿਆ। ਮੌਕੇ ਤੇ ਕਿਸਾਨ ਅਵਤਾਰ ਸਿੰਘ ਨੇ ਕਿਹਾ ਕਿ ਇਹ ਜੋ ਬਾਰਸ਼ ਪੈ ਰਹੀ ਹੈ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਹੀਰ ਵਾਰਿਸ ਮੱਕੀ ਦੀ ਫਸਲ ਅਤੇ ਸਬਜ਼ੀਆਂ ਲਈ ਬਹੁਤ ਫਾਇਦੇਮੰਦ ਹੈ, ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਵਿੱਚ ਵੀ ਇਹ ਬਾਰਸ਼ ਬਹੁਤ ਫਾਇਦਾ ਦੇਵੇਗੀ ਇਸ ਦੇ ਨਾਲ ਬਿਜਲੀ ਦੀ ਬਚਤ ਹੋਵੇਗੀ।
See also  ਕੋਟਕਪੂਰਾ ਗੋਲੀਕਾਂਡ ਵਿੱਚ DGP ਸੈਣੀ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

Related posts: