ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਿਰ ਪਾਵਰ ਸੰਕਟ ਦੇ ਪਿੱਛੇ ਅਸਲ ਕਾਰਨ ਕੀ ਹਨ। ਕੀ ਪੰਜਾਬ ਵਿੱਚ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਪੈਦਾ ਹੋਇਆ ਹੈ ਜਾਂ ਫਿਰ ਪਲਾਨਿੰਗ ਦੀ ਕਮੀ ਹੈ? ਕੀ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਜਾਂ ਪੰਜਾਬ ਸਰਕਾਰ ਤੋਂ ਕੋਈ ਚੂਕ ਹੋਈ ਹੈ? ਕੀ ਪੰਜਾਬ ਵਿੱਚ ਵਧਦੀ ਡਿਮਾਂਡ ਦੇ ਮੁਕਾਬਲੇ ਬਿਜਲੀ ਉਤਪਾਦਨ ਵਧਿਆ ਹੈ? ਕੇਂਦਰ ਅਤੇ ਸੂਬਾ ਸਰਕਾਰ ਦੇ ਰਿਸ਼ਤਿਆਂ ਦਾ ਅਸਰ ਬਿਜਲੀ ਸਪਲਾਈ ’ਤੇ ਪੈ ਰਿਹਾ ਹੈ ਜਾਂ ਮੌਸਮ ਵੀ ਇਸ ਸੰਕਟ ਦੀ ਵਜ੍ਹਾ ਬਣਿਆ ਹੈ? ਲੋਕਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਕਦੋਂ ਮਿਲੇਗੀ ਅਤੇ ਕੀ ਸਿਰਫ਼ ਪੰਜਾਬ ਹੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ? ਦੇਖੋ ਬਿਜਲੀ ਸੰਕਟ ’ਤੇ ਖਾਸ ਚਰਚਾ।















