ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026′ ਦਾ ਸ਼ਾਨਦਾਰ ਆਗਾਜ਼

0
119
https://x.com/bhagwantmann/status/2032323561776693540?s=12

ਅੱਜ ‘ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026’ ਦਾ ਸ਼ਾਨਦਾਰ ਆਗਾਜ਼ ਹੋ ਰਿਹਾ ਹੈ! ਗੁਰੂਆਂ-ਪੀਰਾਂ ਦੀ ਧਰਤੀ ‘ਤੇ ਪਹੁੰਚੇ ਦੇਸ਼-ਦੁਨੀਆ ਦੇ ਨਾਮਵਰ ਉਦਯੋਗਪਤੀਆਂ ਦਾ ਨਿੱਘਾ ਸਵਾਗਤ ਹੈ।

ਇਸੇ ਕੜੀ ਵਿੱਚ ਅੱਜ ਚੰਡੀਗੜ੍ਹ ਗ੍ਰਹਿ ਵਿਖੇ ਵਿਸ਼ਵ ਪ੍ਰਸਿੱਧ ਸਟੀਲ ਕੰਪਨੀ ArcelorMittal ਦੇ Executive Chairman ਸ਼੍ਰੀ ਲਕਸ਼ਮੀ ਨਿਵਾਸ ਮਿੱਤਲ ਜੀ ਨਾਲ ਅਹਿਮ ਮੁਲਾਕਾਤ ਹੋਈ। ਪੰਜਾਬ ‘ਚ ਵੱਡੇ ਪੱਧਰ ‘ਤੇ ਨਿਵੇਸ਼ ਅਤੇ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਨੂੰ ਲੈ ਕੇ ਉਨ੍ਹਾਂ ਨਾਲ ਸਾਰਥਕ ਚਰਚਾ ਹੋਈ।

ਉਦਯੋਗਾਂ ਲਈ ਬਿਹਤਰੀਨ ਮਾਹੌਲ ਸਿਰਜਣ ਨਾਲ ਅੱਜ ਪੰਜਾਬ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਸਰਕਾਰ ਵੱਲੋਂ ਉਦਯੋਗਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਆਓ ਰਲ ਕੇ ਬਣਾਈਏ ‘ਰੰਗਲਾ ਪੰਜਾਬ’!