ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਉਦਯੋਗਾਂ ਨਾਲ ਭਾਈਵਾਲੀ ਬੇਹੱਦ ਅਹਿਮ: ਹਰਜੋਤ ਸਿੰਘ ਬੈਂਸ |

0
1
Punjab Di Taja Khabar

ਨਿਰੰਤਰ ਉਦਯੋਗਿਕ ਸ਼ਮੂਲੀਅਤ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ,“ਸਾਡਾ ਟੀਚਾ ਸਪੱਸ਼ਟ ਹੈ। ਹਰੇਕ ਸਰਕਾਰੀ ਪੌਲੀਟੈਕਨਿਕ ਅਤੇ ਆਈ.ਟੀ.ਆਈ. ਸਹੀ ਅਰਥਾਂ ਵਿੱਚ ਉਦਯੋਗ ਜਗਤ ਨਾਲ ਜੋੜਿਆ ਜਾਵੇ। ਨਿਯਮਤ ਗੱਲਬਾਤ, ਮਾਹਿਰਾਂ ਦੀ ਸ਼ਮੂਲੀਅਤ, ਉਦਯੋਗਿਕ ਦੌਰੇ , ਲਾਈਵ ਪ੍ਰੋਜੈਕਟਾਂ ਰਾਹੀਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਵਿਦਿਆਰਥੀ ਰੁਜ਼ਗਾਰ, ਉੱਦਮਤਾ ਅਤੇ ਆਧੁਨਿਕ ਅਰਥਵਿਵਸਥਾ ਦੀਆਂ ਮੰਗਾਂ ਨਜਿੱਠਣ ਦੇ ਸਮਰੱਥ ਬਣਨ।’’ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਉਦਯੋਗਾਂ ਨਾਲ ਭਾਈਵਾਲੀ ਬੇਹੱਦ ਅਹਿਮ: ਹਰਜੋਤ ਸਿੰਘ ਬੈਂਸਚੰਡੀਗੜ੍ਹ : ਸਕੂਲ ਸਿੱਖਿਆ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹੁਣ ਆਪਣਾ ਧਿਆਨ ਤਕਨੀਕੀ ਸਿੱਖਿਆ ਵੱਲ ਕੇਂਦਰਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਰਕਾਰੀ ਪੌਲੀਟੈਕਨਿਕਾਂ ਅਤੇ ਆਈ.ਟੀ.ਆਈਜ਼ ਨੂੰ ਉਦਯੋਗਾਂ ਦੇ ਅਨੁਕੂਲ, ਇਨੋਵੇਸ਼ਨ ਅਧਾਰਤ ਅਤੇ ਰੁਜ਼ਗਾਰ ਮੁਖੀ ਸੰਸਥਾਵਾਂ ਵਿੱਚ ਬਦਲਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (ਪੀ.ਐਸ.ਬੀ.ਟੀ.ਈ.ਆਈ.ਟੀ) ਵੱਲੋਂ ਅੱਜ ਖੇਤਰੀ ਉਦਯੋਗ-ਅਕਾਦਮਿਕ ਸੰਮੇਲਨ ਕਰਵਾਇਆ ਗਿਆ, ਜਿਸ ਤਹਿਤ ਤਕਨੀਕੀ ਸਿੱਖਿਆ ਨੂੰ ਉਦਯੋਗ ਦੀਆਂ ਅਸਲ ਜ਼ਰੂਰਤਾਂ ਨਾਲ ਜੋੜਨ ਲਈ ਪ੍ਰਮੁੱਖ ਕੰਪਨੀਆਂ ਅਤੇ ਉਦਯੋਗਪਤੀਆਂ ਨੂੰ ਇਕ ਮੰਚ ‘ਤੇ ਲਿਆਂਦਾ ਗਿਆ।Read More

Rozana Times

LEAVE A REPLY

Please enter your comment!
Please enter your name here