ਜ਼ਿਕਰਯੋਗ ਹੈ ਕਿ ਇਹ ਛੁੱਟੀਆਂ ਸੂਬੇ ਦੇ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਉਹ ਆਪਣੀਆਂ ਯੋਜਨਾਵਾਂ ਬਣਾ ਸਕਣ। ਅਗਸਤ ਦਾ ਮਹੀਨਾ ਬੱਚਿਆਂ ਲਈ ਛੁੱਟੀਆਂ ਪੱਖੋਂ ਮੌਜ ਭਰਿਆ ਰਿਹਾ। ਹੁਣ ਇਹੀ ਮੌਜ ਸਤੰਬਰ ਮਹੀਨੇ ਵੀ ਜਾਰੀ ਰਹਿਣ ਵਾਲੀ ਹੈ। ਦਰਅਸਲ ਪੰਜਾਬ ਸਰਕਾਰ ਦੇ ਸਾਲ 2026 ਦੀਆਂ ਸਰਕਾਰੀ ਛੁੱਟੀਆਂ ਦੇ ਕਲੰਡਰ ਮੁਤਾਬਕ ਕੱਲ੍ਹ ਭਾਵ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸੂਬੇ ਵਿਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਸੂਚੀ ਅਨੁਸਾਰ, ਜਨਮ ਅਸ਼ਟਮੀ (ਕ੍ਰਿਸ਼ਨ ਜਨਮਾਸ਼ਟਮੀ) ਦਾ ਤਿਉਹਾਰ 4 ਸਤੰਬਰ 2026, ਦਿਨ ਸ਼ੁੱਕਰਵਾਰ ਨੂੰ ਇਕ ਸਰਕਾਰੀ ਛੁੱਟੀ (ਗੈਜ਼ਟਿਡ ਛੁੱਟੀ) ਵਜੋਂ ਮਨਾਇਆ ਜਾਵੇਗਾ।Read More







