ਦਿਲ ਦੀ ਇੱਛਾ ਹੈ ਕਿ ਬੀਬੀ ਖਾਲੜਾ ਮੇਰੀ ਜਗ੍ਹਾ ਮੇਰੇ ਹਲਕੇ ਦਾਖਾ ਤੋਂ ਚੋਣ ਲੜਨ: ਮਨਪ੍ਰੀਤ ਸਿੰਘ ਇਯਾਲੀ |

0
2
ਵਿਧਾਇਕ ਮਨਪ੍ਰੀਤ ਸਿੰਘ ਇਆਲੀ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ | ਪੰਜਾਬ ਖ਼ਬਰਾਂ

ਮੇਰੇ ਹਲਕੇ ਦੀ ਸੰਗਤ ਨੇ ਕਦੇ ਕੌਮ ਦਾ ਉਲਾਂਭਾ ਰੱਖਿਆ ਨਹੀਂ, ਸੰਗਤ ਇਹ ਉਲਾਂਭਾ ਵੀ ਲਾਹ ਦੇਵੇਗੀ” ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਬੀਬੀ ਖਾਲੜਾ ਸਿਰਫ਼ ਨਾਮਜ਼ਦਗੀ ਭਰਨ ਬਾਕੀ ਉਨ੍ਹਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹਲਕਾ ਦਾਖਾ ਦੀ ਸੰਗਤ ਅਤੇ ਪਾਰਟੀ ਵਰਕਰਾਂ ਦੀ ਹੋਵੇਗੀ। ਹਲਕਾ ਦਾਖਾ ਦੀ ਸੰਗਤ, ਪਾਰਟੀ ਵਰਕਰ ਅਤੇ ਸਮੁੱਚਾ ਇਲਾਕਾ ਉਨ੍ਹਾਂ ਦੀ ਜਿੱਤ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਦਿਨ-ਰਾਤ ਇੱਕ ਕਰ ਦੇਵੇਗਾ। ਸਰਦਾਰ ਇਯਾਲੀ ਨੇ ਕਿਹਾ ਕਿ ਓਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਦਾਖਾ ਦੀ ਧਰਤੀ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰੇਗੀ।ਮਨਪ੍ਰੀਤ ਸਿੰਘ ਇਯਾਲੀ ਨੇ ਸਪੱਸ਼ਟ ਕੀਤਾ ਕਿ,ਅਕਾਲੀ ਦਲ ‘ਵਾਰਿਸ ਪੰਜਾਬ ਦੇ” ਦੇ ਵਿੱਚ ਸ਼ਾਮਲ ਹੋਣ ਵੇਲੇ ਓਹਨਾਂ ਦੀ ਕੋਈ ਵੀ ਸ਼ਰਤ ਨਹੀਂ ਸੀ। ਇਥੋਂ ਤੱਕ ਕਿ ਓਹਨਾ ਨੇ ਆਪਣੀ ਟਿਕਟ, ਕਿਸੇ ਅਹੁਦੇ ਦੀ ਵੀ ਸ਼ਰਤ ਨਹੀਂ ਰੱਖੀ। ਸਰਦਾਰ ਇਯਾਲੀ ਨੇ ਕਿਹਾ ਕਿ, ਪੰਥਕ ਮੁੱਦੇ ਅਤੇ ਪੰਜਾਬ ਪ੍ਰਸਤੀ ਓਹਨਾ ਦੀ ਤਰਜੀਹ ਹੈ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਅੱਜ ਸਮੁੱਚੀ ਕੌਮ, ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਆਪਣੇ ਹਿੱਤਾਂ, ਹੱਕਾਂ ਲਈ ਇਕਜੁੱਟ ਹੋਣ ਦੀ ਲੋੜ ਹੈ।ਮਨਪ੍ਰੀਤ ਸਿੰਘ ਇਯਾਲੀ ਨੇ ਮੁੜ ਦੁਹਰਾਇਆ ਕਿ, ਓਹ ਚਾਹੁੰਦੇ ਹਨ ਕਿ, ਸਮੁੱਚੀਆਂ ਪੰਥਕ ਧਿਰਾਂ ਅਤੇ ਆਗੂ ਆਪਣੀਆਂ ਨਿੱਜੀ ਲਾਲਸਾਵਾਂ ਤਿਆਗ ਕੇ ਪੰਥ ਅਤੇ ਪੰਜਾਬ ਦੇ ਵੱਡੇ ਮਸਲਿਆਂ ਲਈ ਇਕਜੁਟ ਹੋਣ। ਪੰਥਕ ਏਕਤਾ ਲਈ ਉਹ ਹਮੇਸ਼ਾ ਯਤਨਸ਼ੀਲ ਰਹੇ ਹਨ, ਅਤੇ ਅੱਗੇ ਵੀ ਓਹ ਪੰਥਕ ਏਕਤਾ ਲਈ ਯਤਨਸ਼ੀਲ ਰਹਿਣਗੇ।

Rozana Times

LEAVE A REPLY

Please enter your comment!
Please enter your name here