ਲੁਧਿਆਣਾ ਦੇ ਬਹਾਦੁਰਕੇ ਰੋਡ ’ਤੇ ਬੇਕਾਬੂ Tiago EV ਨੇ ਸਾਈਕਲ, ਬਾਈਕ, 2 ਈ-ਰਿਕਸ਼ਿਆਂ ਤੇ ਐਕਟਿਵਾ ਨੂੰ ਟੱਕਰ ਮਾਰੀ। ਹਾਦਸੇ ’ਚ 5 ਲੋਕ ਜ਼ਖ਼ਮੀ, CCTV ਫੁਟੇਜ ਸਾਹਮਣੇ।ਤੇਜ਼ ਰਫਤਾਰ ਕਾਰ ਨੇ 5 ਲੋਕਾਂ ਨੂੰ ਦਰੜਿਆ, ਹਾਦਸੇ ਦੀ CCTV ਫੁਟੇਜ ਆਈ ਸਾਹਮਣੇ ਲੁਧਿਆਣਾ: ਬਹਾਦੁਰਕੇ ਰੋਡ ’ਤੇ ਵੀਰਵਾਰ ਸ਼ਾਮ ਇੱਕ ਤੇਜ਼ ਰਫ਼ਤਾਰ Tiago EV ਕਾਰ ਨੇ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 5 ਲੋਕ ਜ਼ਖ਼ਮੀ ਹੋ ਗਏ। ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਾਰ ਬੇਕਾਬੂ ਰਫ਼ਤਾਰ ਨਾਲ ਆਉਂਦੀ ਅਤੇ ਰਾਹ ਵਿੱਚ ਆ ਰਹੇ ਵਾਹਨਾਂ ਨੂੰ ਟੱਕਰ ਮਾਰਦੀ ਦਿਖਾਈ ਦੇ ਰਹੀ ਹੈ।ਪਹਿਲਾਂ ਸਾਈਕਲ ਅਤੇ ਬਾਈਕ ਸਵਾਰ ਨੂੰ ਮਾਰੀ ਟੱਕਰCCTV ਫੁਟੇਜ ਮੁਤਾਬਕ ਬੇਕਾਬੂ ਕਾਰ ਨੇ ਸਭ ਤੋਂ ਪਹਿਲਾਂ ਇੱਕ ਸਾਈਕਲ ਅਤੇ ਬਾਈਕ ਸਵਾਰ ਨੂੰ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਸਵਾਰ ਕਰੀਬ 15 ਫੁੱਟ ਹਵਾ ਵਿੱਚ ਉਛਲ ਗਿਆ ਅਤੇ ਤਿੰਨ ਪਲਟੀਆਂ ਖਾਂਦਾ ਹੋਇਆ ਲਗਭਗ 30 ਫੁੱਟ ਦੂਰ ਜਾ ਡਿੱਗਿਆ। ਹਾਦਸੇ ਵਿੱਚ ਬਾਈਕ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।ਦੋ ਈ-ਰਿਕਸ਼ਿਆਂ ਅਤੇ ਐਕਟਿਵਾ ਨੂੰ ਵੀ ਟੱਕਰਇਸ ਤੋਂ ਬਾਅਦ ਬੇਕਾਬੂ Tiago EV ਨੇ ਸਾਹਮਣੇ ਤੋਂ ਆ ਰਹੇ ਦੋ ਈ-ਰਿਕਸ਼ਿਆਂ ਅਤੇ ਇੱਕ ਐਕਟਿਵਾ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਕਾਰਨ ਇੱਕ ਈ-ਰਿਕਸ਼ਾ ਸੜਕ ’ਤੇ ਪਲਟ ਗਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ।ਕਾਰ ਚਾਲਕ ਦੇ ਨਸ਼ੇ ਵਿੱਚ ਹੋਣ ਦਾ ਸ਼ੱਕਮੁੱਢਲੀ ਜਾਣਕਾਰੀ ਮੁਤਾਬਕ ਕਾਰ ਚਾਲਕ ਦੇ ਨਸ਼ੇ ਵਿੱਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਇਸ ਦੀ ਅਧਿਕਾਰਤ ਪੁਸ਼ਟੀ ਪੁਲਿਸ ਵੱਲੋਂ ਕਰਵਾਈ ਜਾਣ ਵਾਲੀ ਮੈਡੀਕਲ ਜਾਂਚ ਤੋਂ ਬਾਅਦ ਹੀ ਹੋਵੇਗੀ।ਪੁਲਿਸ ਨੇ ਕਾਰ ਚਾਲਕ ਨੂੰ ਕੀਤਾ ਕਾਬੂਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਸਾਰੇ 5 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ, ਕਾਰ ਦੀ ਰਫ਼ਤਾਰ ਅਤੇ ਚਾਲਕ ਦੀ ਹਾਲਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ। CCTV ਫੁਟੇਜ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਜਾ ਰਿਹਾ ਹੈ।Read More







