ਟਮਾਟਰ ਹਰ ਘਰ ਦੀ ਰਸੋਈ ਵਿੱਚ ਹਰ ਰੋਜ਼ ਵਰਤਿਆ ਜਾਦਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਟਮਾਟਰ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਦੇਸ਼ ਦੀਆਂ ਵੱਖ-ਵੱਖ ਮੰਡੀਆਂ ਵਿੱਚ 10 ਤੋਂ 30 ਰੁਪਏ ਪ੍ਰਤੀ ਕਿਲੋ ਤੱਕ ਵਿਕਣ ਵਾਲਾ ਟਮਾਟਰ ਹੁਣ 300 ਤੋਂ 400 ਅਤੇ ਕਈ ਥਾਵਾਂ ‘ਤੇ 500 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ। 2 ਦਿਨ ਪਹਿਲਾ ਕੀਮਤ ਿੲਸ ਤੋ ਵੀ ਜਿਆਦਾ ਸੀ। ਦੂਜੇ ਪਾਸੇ ਟਮਾਟਰ ਦੀਆ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਿਸਾਨ ਬਹੁਤ ਖ਼ੁਸ਼ ਹਨ। ਕੀਮਤਾਂ ਵਿੱਚ ਵਾਧਾ ਹੋਣ ਕਾਰਨ ਉਹਨਾਂ ਨੂੰ ਫ਼ਸਲ ਦਾ ਸਹੀ ਮੁੱਲ ਮਿਲ ਰਿਹਾ ਹੈ ਅਤੇ ਦੂਜੇ ਪਾਸੇ ਆਮ ਲੋਕਾਂ ਦਾ ਬਜਟ ਹਿੱਲ ਰਿਹਾ ਹੈ। ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਟਮਾਟਰ ਦੀ ਫ਼ਸਲ ਖ਼ਰਾਬ ਹੋ ਰਹੀ ਹੈ, ਜਿਸ ਕਾਰਨ ਟਮਾਟਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਭਾਰੀ ਮੀਂਹ ਦੇ ਕਾਰਨ ਕਿਸਾਨ ਟਮਾਟਰਾਂ ਨੂੰ ਬੜੀ ਮੁਸ਼ਕਲ ਨਾਲ ਮੰਡੀਆਂ ਵਿੱਚ ਲੈ ਕੇ ਆ ਰਹੇ ਹਨ, ਜਿਸ ਕਾਰਨ ਫ਼ਸਲ ਖ਼ਰਾਬ ਹੋ ਰਹੀ ਹੈ। ਇਸ ਦੌਰਾਨ ਜੇਕਰ ਗੱਲ ਹਿਮਾਚਲ ਪ੍ਰਦੇਸ਼ ਵਿੱਚ ਟਮਾਟਰ 500 ਰੁਪਏ ਪ੍ਰਤੀ ਕਰੇਟ ਦੇ ਹਿਸਾਬ ਨਾਲ ਮਿਲ ਰਿਹਾ ਹੈ। ਅਤੇ ਬੀਤੇ 2 ਦਿਨ ਪਹਿਲਾਂ ਟਮਾਟਰ 1600 ਰੁਪਏ ਪ੍ਰਤੀ ਕਰੇਟ ਵੀ ਵਿਕਿਆ ਹੈ।